ਸੂਤਰਾਂ ਮੁਤਾਬਕ ਪੀੜਤਾ ਜਦੋਂ ਅਮਰੀਕਾ ਤੋਂ ਵਾਪਸ ਪਰਤੀ ਤਾਂ ਸਭ ਤੋਂ ਪਹਿਲਾਂ ਦੁਕਾਨ ਮਾਲਕ ਰਜੇਂਦਰ ਸੋਨੀ ਤੇ ਉਸ ਦੇ ਪੁੱਤਰ ਗੌਰਵ ਨੂੰ ਸ਼ਿਕਾਇਤ ਕੀਤੀ। ਇਸ ‘ਤੇ ਮੁਲਜ਼ਮ ਭੜਕ ਗਏ। ਉਨ੍ਹਾਂ ਨੇ ਨਕਲੀ ਗਹਿਣੇ ਵੇਚਣ ਦੀ ਗੱਲ ਨਹੀਂ ਮੰਨੀ। ਇਸ ਦੇ ਬਾਅਦ ਪੀੜਤਾ ਪੁਲਿਸ ਕੋਲ ਪਹੁੰਚੀ ਤੇ 18 ਮਈ ਨੂੰ ਮੁਲਜ਼ਮਾਂ ਖਿਲਾਫ ਸ਼ਿਕਾਇਤ ਦਰਜ ਕਰਾਈ। ਇਸ ਦੇ ਬਾਅਦ ਮੁਲਜ਼ਮ ਦੁਕਾਨਦਾਰ ਵੱਲੋਂ ਮਾਮਲਾ ਦਰਜ ਕਰਾਇਆ ਗਿਆ। ਆਖਿਰਕਾਰ ਮਹਿਲਾ ਨੇ ਅਮਰੀਕੀ ਦੂਤਾਵਾਸ ਤੋਂ ਮਦਦ ਮੰਗੀ ਤਾਂ ਉਸ ਨੇ ਦਖਲ ਦਿੱਤਾ।