ਹਾਦਸਾ ਇੰਨਾ ਭਿਆਨਕ ਸੀ ਕਿ ਮਰਨ ਵਾਲੇ ਵਿਅਕਤੀ ਦਾ ਸਰੀਰ ਦੋ ਟੁਕੜਿਆਂ ਵਿੱਚ ਕੱਟਿਆ ਗਿਆ ਤੇ ਜੇਕਰ ਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਰਾਂ ਬੇਹਦ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ। ਘਟਨਾ ਵਾਪਰ ਤੇ ਸਾਰ ਹੀ ਇਹ ਖਬਰ ਇਲਾਕੇ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਤੇ ਸਥਾਨਕ ਲੋਕ ਵੱਡੀ ਗਿਣਤੀ ਦੇ ਵਿੱਚ ਮੌਕੇ ਤੇ ਪੁੱਜ ਗਏ ਜਿਨਾਂ ਵੱਲੋਂ ਰਾਹਤ ਕਾਰਜ ਕੀਤੇ ਗਏ, ਉੱਥੇ ਕੀਰਤਪੁਰ ਸਾਹਿਬ ਪ੍ਰਸ਼ਾਸਨ ਅਤੇ ਜ਼ਿਲ੍ਾ ਬਿਲਾਸਪੁਰ ਨਾਲ ਸੰਬੰਧਿਤ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਇਸ ਮੌਕੇ ਜ਼ਖਮੀਆਂ ਨੂੰ ਉਹਨਾਂ ਦੀਆਂ ਗੱਡੀਆਂ ਚੋਂ ਕਿਸੇ ਤਰੀਕੇ ਕੱਢ ਕੇ ਹਿਮਾਚਲ ਪ੍ਰਦੇਸ਼ ਦੇਜਿਲਾ ਬਿਲਾਸਪੁਰ ਦੇ ਏਮਸ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ।
ਅੱਜ ਦਾ ਇਹ ਹਾਦਸਾ ਵੱਡੇ ਸਵਾਲ ਖੜੇ ਕਰਦਾ ਹੈ ਐਨ ਐਚ ਏਆਈ ਦੇ ਅਧਿਕਾਰੀਆਂ ਸਮੇਤ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ। ਜਦੋਂ ਦਾ ਇਹ ਟੋਲ ਪਲਾਜ਼ਾ ਇੱਥੇ ਲੱਗਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਪਰਚੀਆਂ ਕਟਵਾਉਣ ਦੇ ਲਈ ਖੱਜਲ ਖਵਾਰ ਹੋ ਰਹੇ ਹਨ, ਇੱਕ ਪਾਸੇ ਲੋਕਾਂ ਨੂੰ ਇਸ ਸੜਕ ਤੇ ਜਾਣ ਦੇ ਲਈ ਪੈਸੇ ਦੇਣੇ ਪੈ ਰਹੇ ਹਨ ਦੂਜੇ ਪਾਸੇ ਲੰਬੇ ਜਾਮ ਦੇ ਵਿੱਚ ਫਸਣਾ ਪੈ ਰਿਹਾ।
ਬੇਸ਼ੱਕ ਅੱਜ ਦੇ ਹਾਦਸੇ ਦਾ ਕਾਰਨ ਟਰੱਕ ਚਾਲਕ ਦੀ ਗਲਤੀ ਜਾਂ ਕਿਸੇ ਤਰ੍ਹਾਂ ਦੀ ਟਰੱਕ ਦੇ ਵਿੱਚ ਤਕਨੀਕੀ ਖਰਾਬੀ ਹੋ ਸਕਦੀ ਹੈ ਪਰੰਤੂ ਜਿਸ ਤਰੀਕੇ ਲੰਬੇ ਜਾਮ ਇਸ ਟੋਲ ਪਲਾਜੇ ਤੇ ਲੱਗ ਰਹੇ ਹਨ ਉਹ ਵੀ ਹਾਦਸੇ ਦਾ ਇੱਕ ਕਾਰਨ ਹੈ ਅਤੇ ਉਸਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਲੋੜ ਹੈ ਕਿ ਜਲਦ ਐਨਐਚਏਆਈ ਇਸ ਵੱਲ ਧਿਆਨ ਦੇਵੇ ਅਤੇ ਕੁਝ ਕਦਮ ਚੁੱਕੇ ਤਾਂ ਜੋ ਟੋਲ ਪਲਾਜ਼ਾ ਤੇ ਵਾਹਾਨਾਂ ਦੀਆਂ ਲੰਬੀਆਂ ਲਾਈਨਾਂ ਨਾ ਲੱਗਣ ਅਤੇ ਇਸ ਤਰ੍ਹਾਂ ਦੇ ਹਾਦਸੇ ਭਵਿੱਖ ਵਿੱਚ ਨਾ ਹੋਣ।