ਪਿਉ ਕਰਨਾ ਚਾਹੁੰਦਾ ਸੀ ਕਿਸੇ ਹੋਰ ਥਾਂ ਵਿਆਹ ਕੁੜੀ ਨੇ ‘ਬੇਲਣੇ’ ਨਾਲ ਲੈ ਲਈ ਜਾਨ, ਪ੍ਰੇਮੀ ਲਈ ਮਾ+ਰਤਾ ਪਿਓ

ਆਂਧਰਾ ਪ੍ਰਦੇਸ਼ ਦੇ ਅੰਨਾਮਈਆ ਜ਼ਿਲ੍ਹੇ ਦੇ ਮਦਨਪੱਲੇ ਕਸਬੇ ਵਿੱਚ ਇੱਕ ਸਰਕਾਰੀ ਅਧਿਆਪਕ ਦੀ ਮੌਤ ਦਾ ਭੇਤ ਸੁਲਝ ਗਿਆ ਹੈ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਬੇਟੀ ਨੇ ਆਪਣੇ ਪਿਤਾ ਦਾ ਕਤਲ ਕੀਤਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੋਰਾਸਵਾਮੀ ਆਪਣੀ ਧੀ ਦਾ ਵਿਆਹ ਉਸ ਦੀ ਮਰਜ਼ੀ ਦੇ ਖਿਲਾਫ ਕਰ ਰਿਹਾ ਸੀ। ਇਹ ਘਟਨਾ 13 ਜੂਨ ਦੀ ਹੈ।ਇਸ ਮਾਮਲੇ ‘ਚ ਸੋਮਵਾਰ ਨੂੰ ਡੀਐੱਸਪੀ ਪ੍ਰਸਾਦ ਰੈੱਡੀ ਨੇ ਦੱਸਿਆ ਕਿ ਪੀਐਂਡਟੀ ਕਾਲੋਨੀ, ਮਦਨਪੱਲੇ ਦਾ ਰਹਿਣ ਵਾਲਾ ਦੋਰਾਸਵਾਮੀ ਲੋਅਰ ਕੁਰਾਵਾਂਕਾ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਸੀ। ਉਨ੍ਹਾਂ ਦੀ ਪਤਨੀ ਲਤਾ ਦੀ ਡੇਢ ਸਾਲ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਉਦੋਂ ਤੋਂ ਉਹ ਆਪਣੀ ਇਕਲੌਤੀ ਬੇਟੀ ਹਰੀਤਾ ਨਾਲ ਘਰ ਵਿਚ ਰਹਿੰਦਾ ਸੀ, ਜਿਸ ਨੇ ਬੀ.ਐੱਸ.ਸੀ. ਅਤੇ ਬੀ.ਐੱਡ. ਦੀ ਪੜ੍ਹਾਈ ਕੀਤੀ ਹੋਈ ਹੈ।

ਬੇਲਣੇ ਨਾਲ ਪਿਤਾ ‘ਤੇ ਹਮਲਾ: ਪੁਲਿਸ ਨੇ ਦੱਸਿਆ ਕਿ ਹਰੀਤਾ ਨੇ ਆਪਣੇ ਪਿਤਾ ‘ਤੇ ਬੇਲਣੇ ਨਾਲ ਹਮਲਾ ਕੀਤਾ ਜਦੋਂ ਉਹ ਗੂੜ੍ਹੀ ਨੀਂਦ ‘ਚ ਸੁੱਤੇ ਪਏ ਸਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਹਰੀਤਾ ਦਾ ਕਿਸੇ ਨੌਜਵਾਨ ਨਾਲ ਅਫੇਅਰ ਸੀ ਅਤੇ ਉਸ ਦੇ ਪਿਤਾ ਉਸ ਤੋਂ ਨਾਰਾਜ਼ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹਰੀਤਾ ਨੇ ਪੈਸਿਆਂ ਸਮੇਤ ਆਪਣੀ ਮਾਂ ਦੇ ਗਹਿਣੇ ਆਪਣੇ ਪ੍ਰੇਮੀ ਨੂੰ ਸੌਂਪ ਦਿੱਤੇ ਸਨ।ਪਿਤਾ ਨੇ ਧੀ ਨੂੰ ਝਿੜਕਿਆ: ਉਕਤ ਨੌਜਵਾਨ ਨੇ ਇਨ੍ਹਾਂ ਸੋਨੇ ਦੇ ਗਹਿਣਿਆਂ ਨੂੰ ਗਿਰਵੀ ਰੱਖ ਕੇ ਕਰੀਬ 11 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ, ਜਦੋਂ ਇਸ ਬਾਰੇ ਉਸ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਸ ਨੇ ਹਰੀਤਾ ਨੂੰ ਝਿੜਕਿਆ ਅਤੇ ਉਸ ਦੇ ਵਿਆਹ ਲਈ ਲੜਕਾ ਲੱਭਣ ਲੱਗੇ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਰਸਵਾਮੀ ਨੇ ਨੌਜਵਾਨ ਨਾਲ ਆਪਣੀ ਧੀ ਦੁਆਰਾ ਦਿੱਤੇ ਪੈਸਿਆਂ ਬਾਰੇ ਗੱਲ ਕੀਤੀ ਅਤੇ ਕਥਿਤ ਤੌਰ ‘ਤੇ ਵਿਅਕਤੀ ਨੂੰ ਪੁਲਿਸ ਸਟੇਸ਼ਨ ਲੈ ਗਏ, ਜਿੱਥੇ ਉਸਨੂੰ ਚਿਤਾਵਨੀ ਦਿੱਤੀ ਗਈ ਅਤੇ ਛੱਡ ਦਿੱਤਾ ਗਿਆ।

ਫਿਲਹਾਲ ਪੁਲਿਸ ਨੇ ਕਤਲ ਲਈ ਵਰਤਿਆ ਹਥਿਆਰ ਬਰਾਮਦ ਕਰ ਲਿਆ ਹੈ ਅਤੇ ਹਰੀਤਾ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ ਹੈ। ਡੀਐਸਪੀ ਪ੍ਰਸਾਦ ਰੈਡੀ ਨੇ ਕਿਹਾ ਕਿ ਉਹ ਸਾਜ਼ਿਸ਼ ਦੀ ਸੰਭਾਵਨਾ ਸਮੇਤ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਦੋਰਾਸਵਾਮੀ ਦੀ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ, ਗੁਆਂਢੀਆਂ ਨੇ ਚੀਕਾਂ ਸੁਣੀਆਂ ਅਤੇ ਜਦੋਂ ਉਹ ਉੱਥੇ ਗਏ ਤਾਂ ਉਨ੍ਹਾਂ ਨੇ ਦੋਰਾਸਵਾਮੀ ਨੂੰ ਖੂਨ ਨਾਲ ਲੱਥਪੱਥ ਪਿਆ ਦੇਖਿਆ।

ਜ਼ਿਕਰਯੋਗ ਹੈ ਕਿ ਹਰਿਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੇ ਪਿਤਾ ਡਿੱਗ ਕੇ ਜ਼ਖਮੀ ਹੋ ਗਏ ਹਨ। ਹਾਲਾਂਕਿ ਜਦੋਂ ਪੁਲਿਸ ਨੇ ਆਪਣੇ ਤਰੀਕੇ ਨਾਲ ਜਾਂਚ ਕੀਤੀ ਅਤੇ ਇਸ ਸਿੱਟੇ ‘ਤੇ ਪਹੁੰਚੇ ਕਿ ਦੋਰਾਸਵਾਮੀ ਦਾ ਕਤਲ ਹੋਇਆ ਹੈ।

error: Content is protected !!