ਸੁਲਤਾਨਪੁਰ ‘ਚ ਭਿ+ਆਨ\ਕ ਸੜਕ ਹਾ+ਦ\ਸਾ,ਤਿੰਨ ਨੌਜਵਾਨਾਂ ਦੀ ਮੌਕੇ ਤੇ ਹੋਈ  ਮੌ+ਤ,ਤਿੰਨ ਹੋਏ ਗੰਭੀਰ ਰੂਪ ਵਿੱਚ ਜ਼+ਖ\ਮੀ, ਸਕੂਟਰੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ

ਪੰਜਾਬ ਵਿਚ ਲਗਾਤਾਰ ਵਾਪਰ ਰਹੇ ਸੜਕੀ ਹਾਦਸੇ ਆਮ ਲੋਕਾਂ ਲਈ ਜਾਨਲੇਵਾ ਹੋ ਰਹੇ ਨੇ ਇਹ ਹਾਦਸੇ ਜਾਂ ਤਾਂ ਤੇਜ਼ ਰਫਤਾਰ ਕਾਰਨ ਵਾਪਰਦੇ ਨੇ ਜਾਂ ਫਿਰ ਲਾਪਰਵਾਹੀ ਜਿੰਦਗੀ ਤੇ ਭਾਰੀ ਪੈ ਜਾਂਦੀ ਹੈ ਆਏ ਦਿਨ ਲਾਪਵਾਹੀ ਅੇਤ ਤੇਜ਼ ਰਫਤਾਰ ਕਾਰਨ ਕਈ ਕੀਮਤੀ ਜਿੰਦਗੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦਾ ਇੱਕ ਹੋਰ ਦਰਦਨਾਕ ਹਾਦਸਾ ਵਾਪਰਿਆ ਹੈ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਟਿੱਬਾ ਨੇੜੇ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ।

ਇੱਥੇ ਸਕੂਟਰੀ ਅਤੇ ਮੋਟਰਸਾਈਕਲ ਵਿਚਾਲੇ ਜ਼ੋਰਦਾਰ ਟੱਕਰ ਹੋਈ। ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਸੀਐਚਸੀ ਸੈਂਟਰ ਟਿੱਬਾ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਾਲੀ ਥਾਂ ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਬੀਤੇ ਦੇਰ ਰਾਤ ਕਰੀਬ ਨੌ ਵਜੇ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ ਉਤੇ ਟਿੱਬਾ ਤੋਂ ਕੁਝ ਦੂਰੀ ਉੱਤੇ ਵਾਹਨਾਂ ਦੀ ਜ਼ੋਰਦਾਰ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸੀਐਚਸੀ ਸੈਂਟਰ ਟਿੱਬਾ ਭਰਤੀ ਕਰਵਾਇਆ। ਹਾਦਸੇ ਵਾਲੇ ਥਾਂ ਤੋਂ ਬਾਈਕ ਅਤੇ ਐਕਟਿਵਾ ਬੁਰੀ ਤਰ੍ਹਾਂ ਹਾਦਸਾਗ੍ਰਸਤ ਮਿਲੀ ਹੈ।

ਇਸ ਘਟਨਾ ਸਬੰਧੀ ਪੁਲਿਸ ਨੇ ਕਿਹਾ ਕਿ ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਨੌਜਵਾਨ ਜ਼ਖਮੀ ਹਨ। ਅਜੇ ਮ੍ਰਿਤਕਾਂ ਦੀ ਪਹਿਚਾਨ ਚੰਗੀ ਤਰ੍ਹਾਂ ਨਹੀਂ ਹੋ ਸਕੀ ਹੈ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਸੰਬੰਧੀ ਤਫਤੀਸ਼ ਜਾਰੀ ਹੈ ਕਿ ਇਹ ਹਾਦਸਾ ਵਾਪਰਿਆ ਕਿਵੇਂ ਹੈ।

error: Content is protected !!