ਵੱਡੇ-ਵੱਡੇ ਲੀਡਰ ਭਰਦੇ ਪਾਣੀ, ਅਫਸਰਾਂ ਚ ਚੰਗੀ ਜਾਣ ਪਹਿਚਾਣ, ਪਰ ਪਰਿਵਾਰ ਪਾਲਣ ਲਈ ਵੇਚਦਾ ਗੋਲ-ਗੱਪੇ ਇਹ ਸਰਪੰਚ

ਜਦੋਂ ਵੀ ਕੋਈ ਸ਼ਖਸ ਸਿਆਸਤ ਵਿੱਚ ਪੈਰ ਰੱਖਦਾ ਹੈ ਤਾਂ ਥੋੜੀ ਜਿਹੀ ਵੀ ਕਾਮਯਾਬੀ ਉਸ ਨੂੰ ਮਿਲਦੀ ਹੈ ਉਸ ਦਾ ਰਹਿਣ ਸਹਿਣ ਕਾਰੋਬਾਰ ਬਦਲ ਜਾਂਦਾ ਪਰ ਜੇ ਸਿਆਸਤਦਾਨ ਅਸੀਂ ਤੁਹਾਨੂੰ ਮਿਲਾ ਰਹੇ ਹਾਂ 20 ਸਾਲ ਪਹਿਲਾਂ ਵੀ ਇਹ ਸ਼ਖਸ ਗੋਲ ਗੱਪੇ ਹੀ ਵੇਚਦਾ ਸੀ ਅੱਜ ਵੀ ਇਹ ਸ਼ਖਸ ਗੋਲ ਗੱਪੇ ਵੇਚ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਇਹ ਸ਼ਖਸ ਬਟਾਲਾ ਨੇੜਲੇ ਪਿੰਡ ਬੋਦੇ ਦੀ ਖੂਹੀ ਦਾ ਮੌਜੂਦਾ ਸਰਪੰਚ ਹੈ

ਕਾਂਗਰਸ ਸਰਕਾਰ ਵੇਲੇ ਚੋਣ ਲੜੀ ਵਿਰੋਧੀ ਪਾਰਟੀ ਨੂੰ ਹਰਾ ਕੇ ਤੇ ਸਰਪੰਚ ਬਣਿਆ ਪਿੰਡ ਦੇ ਕਈ ਵਿਕਾਸ ਕਾਰਜ ਕਰਵਾਏ ਪਰ ਆਪਣਾ ਰਹਿਮ ਸਹਿਣ ਅਤੇ ਕਾਰੋਬਾਰ ਨਹੀਂ ਬਦਲਿਆ ਜਦੋਂ ਇਸ ਨਾਲ ਗੱਲਬਾਤ ਕੀਤੀ ਤਾਂ  ਕਿਹਾ ਮੈਂ ਕਰਪਸ਼ਨ ਕਰਨ ਦੇ ਹੱਕ ਵਿੱਚ ਨਹੀਂ ਨਾ ਹੀ ਮੈਂ ਕੋਈ ਦੋ ਨੰਬਰ ਦੀ ਕਮਾਈ ਕੀਤੀ ਹੈ ਕਰੀਬ 20 ਸਾਲ ਪਹਿਲਾਂ ਮੈਂ ਗੋਲ ਗੱਪੇ ਦੀ ਰੇੜੀ ਲਗਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਸਰਪੰਚ ਬਣਨ ਮਗਰੋਂ ਵੀ ਮੈਂ ਬਿਨਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੇ ਆਪਣੀ ਹੱਕ ਹਲਾਲ ਦੀ ਕਮਾਈ ਕਰਕੇ ਆਪਣਾ ਪਰਿਵਾਰ ਚਲਾ ਰਿਹਾ

ਜਦੋਂ ਵੀ ਕਿਸੇ ਨੂੰ ਮੇਰੇ ਨਾਲ ਕੰਮ ਪੈਂਦਾ ਹੈ ਤੇ ਮੈਂ ਪਹਿਲ ਦੇ ਅਧਾਰ ਤੇ ਉਸ ਦਾ ਕੰਮ ਕਰਦਾ ਮੇਰੇ ਕੋਲੋਂ ਅੱਜ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਗਰਾਂਟ ਵਿੱਚੋਂ ਹਿੱਸਾ ਨਹੀਂ ਮੰਗਿਆ ਉਸ ਦਾ ਕਾਰਨ ਹੈ ਕਿ ਮੈਂ ਖੁਦ ਕਰਪਸ਼ਨ ਨਹੀਂ ਕਰਦਾ

ਇਸ ਲਈ ਮੇਰੇ ਕੋਲ ਕੋਈ ਸਰਕਾਰੀ ਅਧਿਕਾਰੀ ਨਜਾਇਜ਼ ਪੈਸੇ ਨਹੀਂ ਮੰਗਦਾ ਦੁਬਾਰਾ ਅਗਰ ਪਰਮਾਤਮਾ ਨੇ ਚਾਹਿਆ ਤੇ ਮੈਂ ਚੋਣ ਲੜਾਂਗਾ ਪਹਿਲਾਂ ਮੈਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਕੇ ਸਰਪੰਚ ਬਣਿਆ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਮੈਂ ਆਮ ਆਦਮੀ ਪਾਰਟੀ ਦੇ ਨਾਲ ਲੱਗਿਆ ਹਾਂ

error: Content is protected !!