ਹੱਦ ਹੈ! ਮੋਟਰਸਾਈਕਲ ਨੂੰ ਬਣਾ ਦਿੱਤਾ ਗੱਡੀ, ਬਿਠਾ ਲਈਆ 7 ਸਵਾਰੀਆਂ, ਟਰੈਫਿਕ ਪੁਲਿਸ ਨੇ ਠੋਕਤਾ ਚਲਾਨ

ਅਕਸਰ ਟਰੈਫਿਕ ਨਿਯਮਾ ਦੀ ਉਲੰਘਨਾ ਕਰਦੇ ਕਈ ਲੋਕ ਟੱਕਰ ਜਾਂਦੇ ਨੇ ਖੁਦ ਲਈ ਮੁਸੀਬਤ ਸਹੇੜ ਲੈਂਦੇ ਨੇ ਜਦੋਂ ਅੱਗੋਂ ਪੁਲਿਸ ਨਾਲ ਵਾਹ ਪੈਂਦਾ ਤਾਂ ਮਿੰਨਤਾਂ ਤੇ ਉੱਤਰ ਆਉਂਦੇ ਨੇ। ਪਰ ਇਹ ਉਲੰਘਨਾ ਸਾਡੇ ਲਈ ਹੀ ਭਾਰੀ ਪੈ ਜਾਂਦੀ ਹੈ ਇਸੇ ਤਰ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ

ਜਿਸਨੇ ਸਭ ਦੇ ਹੋਸ਼ ਉਡਾ ਦਿੱਤੇ ਨੇ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਤੋਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇਕ ਬਾਈਕ ‘ਤੇ ਇਕ ਨਹੀਂ… ਦੋ ਨਹੀਂ ਪੂਰੇ 7 ਲੋਕ ਸਵਾਰ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਸਿੰਭਾਵਲੀ ਥਾਣਾ ਖੇਤਰ ਦੇ ਹਰੋੜਾ ਰੋਡ ਦਾ ਹੈ।

ਵਾਇਰਲ ਹੋ ਰਹੇ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਬਾਈਕ ‘ਤੇ ਬੈਠਣ ਦੀ ਜਗ੍ਹਾ ਨਹੀਂ ਰਹੀ ਤਾਂ ਨੌਜਵਾਨ ਨੇ ਇਕ ਬੱਚੇ ਨੂੰ ਆਪਣੇ ਮੋਢੇ ‘ਤੇ ਹੀ ਬਿਠਾ ਲਿਆ। ਹਾਪੁੜ ਦੀ ਪੁਲਿਸ ਨੇ ਇਸ ਵੀਡੀਓ ਦਾ ਨੋਟਿਸ ਲੈਣ ਦੇ ਬਾਅਦ ਐਕਸ਼ਨ ਲੈਂਦੇ ਹੋਏ 9500 ਦਾ ਚਾਲਾਨ ਕੀਤਾ ਹੈ।

ਬਾਈਕ ‘ਤੇ 7 ਲੋਕ ਸਵਾਰ ਹਨ। ਵੀਡੀਓ ਨੂੰ ਦੇਖਣ ਵਿਚ ਲੱਗਦਾ ਹੈ ਕਿ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਦਾ ਨਜ਼ਾਰਾ ਹੋਵੇ। 7 ਲੋਕਾਂ ਵਿਚ ਕਿਸੇ ਤੋਂ ਹੈਲਮੇਟ ਨਹੀਂ ਲਗਾਇਆ ਹੈ। ਹਾਲਾਂਕਿ ਵੀਡੀਓ ਵਾਇਰਲ ਹੋਣ ‘ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਕਈ ਸੋਸ਼ਲ ਮੀਡੀਆ ਯੂਜਰਸ ਨੇ ਸਖਤ ਕਾਰਵਾਈ ਲਈ ਪੁਲਿਸ ਦੀ ਤਾਰੀਫ ਕੀਤੀ। ਉਨ੍ਹਾਂ ਵਿਚੋਂ ਇਕ ਨੇ ਲਿਖਿਆ ਹਾਪੁੜ ਪੁਲਿਸ ਦਾ ਬਹੁਤ ਚੰਗਾ ਕੰਮ, ਤੁਹਾਨੂੰ ਸਲਾਮ।’

error: Content is protected !!