ਜਵਾਨ ਧੀ ਨੂੰ ਪਈ ਨਸ਼ਿਆਂ ਦੀ ਆਦਤ ਤਾਂ ਤੰਗ ਆਏ ਮਾਪਿਆਂ ਨੇ ਲਾ ਦਿੱਤਾ ਲੋਹੇ ਦਾ ਸੰਗਲ, ‘ਤੇ ਹੁਣ ਹੋਇਆ ਇਹ….

ਪੰਜਾਬ ਵਿਚ ਲਗਾਤਾਰ ਨਸ਼ੇ ਦਾ ਬੋਲਬਾਲਾ ਹੈ ਹੁਣ ਇਹ ਨਸ਼ਾ ਪੰਜਾਬ ਦੀਆਂ ਕੁੜੀਆਂ ਤੇ ਵੀ ਭਾਰੀ ਹੋਣ ਲੱਗ ਪਿਆਂ ਹੈ ਇਸੇ ਤਰ੍ਹਾਂ ਦੀ ਘਟਨਾ ਸਾਹਮਣੇਆਈ ਸੀ ਸ਼੍ਰੀ ਮੁਕਤਸਰ ਸਾਹਿਬ ਤੋਂ ਜਿਥੇ ਇੱਕ ਨਸ਼ੇ ਦੀ ਆਦੀ ਕੁੜੀ ਨੂੰ ਉਸਦੇ ਮਾਪਿਆਂ ਨੇ ਸੰਗਲਾਂ ਨਾਲ ਬੰਨ੍ਹਿਆ ਹੋਇਆ ਸੀ

ਜਿਸਤੋਂ ਬਾਅਦ ਐੱਸਐੱਸਪੀ ਭਾਗੀਰਥ ਸਿੰਘ ਮੀਨ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਪੁਲਿਸ ਦੀਆਂ ਟੁਕੜਿਆਂ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਂਦਿਆਂ ਪਿੰਡਾਂ ਤੇ ਸ਼ਹਿਰਾਂ ’ਚ ਸੈਮੀਨਰ ਲਗਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ

ਤੇ ਜੋ ਨਸ਼ਾ ਕਰਨ ਦੇ ਆਦੀ ਹਨ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਟਿੱਬੀ ਸਾਹਿਬ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਲੜਕੀ ਜੋ ਕਿ ਨਸ਼ਾ ਕਰਨ ਦੀ ਆਦੀ ਸੀ ਤੇ ਉਸ ਨੂੰ ਉਸ ਦੇ ਘਰਦਿਆਂ ਵੱਲੋਂ ਬੰਦੀ ਬਣਾ ਕੇ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ ਕੇ ਰੱਖਿਆ ਹੋਇਆ ਸੀ

ਜਦ ਐਸਐਸਪੀ ਭਾਗੀਰਥ ਸਿੰਘ ਮੀਨਾ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਵੱਲੋਂ ਤੁਰੰਤ ਹੀ ਮਨਮੀਤ ਸਿੰਘ ਢਿੱਲੋ ਐਸਪੀ (ਡੀ) ਨੂੰ ਉੱਥੇ ਭੇਜ ਕੇ ਲੜਕੀ ਨੂੰ ਉਸ ਦੇ ਘਰ ’ਚੋਂ ਲੋਹੇ ਦੀਆਂ ਜੰਜੀਰਾਂ ਨੂੰ ਖੋਲ ਕੇ ਰੈਸਕਿਊ ਕਰਵਾ ਕੇ ਉਸ ਲੜਕੀ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਦਾਖਲ ਕਰਵਾਇਆ ਗਿਆ।

error: Content is protected !!