ਸਾਈਕਲ ਤੋਂ ਡਿੱਗਣ ਨਾਲ 14 ਸਾਲ ਦੇ ਬੱਚੇ ਦੀ ਮੌ+ਤ, ਪੇਟ ਚ ਸਾਈਕਲ ਦਾ ਹੈੱਡਲ ਵੱਜਣ ਨਾਲ ਹੋਇਆ ਹਾਦਸਾ

ਕਹਿੰਦੇ ਨੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਛੋਟੀ ਜਿਹੀ ਲਾਪਰਵਾਹੀ ਬੱਚਿਆਂ ਲਈ ਭਾਰੀ ਪੈ ਸਕਦੀ ਹੈ।ਗਰਮੀਆਂ ਦਾ ਮੌਸਮ ਹੈ ਬੱਚਿਆਂ ਨੂੰ ਖੇਡਣਾ ਕੁੱਦਣਾ ਬਹੁਤ ਪਸੰਦ ਹੁੰਦਾ ਹੈ ਪਰ ਇਹ ਉੱਛਲ ਕੂਦ ਕਈ ਵਾਰ ਬੱਚਿਆਂ ਲਈ ਵੀ ਹਾਨੀਕਾਰਕ ਹੋ ਸਕਦੀ ਹੈ ਬੱਚੇ ਖੇਡ ਖੇਡ ਵਿਚ ਕਈ ਵਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਮਾਪਿਆਂ ਲਈ ਦੁੱਖ ਦੇ ਜਾਂਦੇ ਨੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ

ਜਦੋਂ ਇੱਕ ਬੱਚਾ ਸਾਈਕਲ ਚਲਾਉਂਦਾ ਚਲਾਉਂਦਾ ਹਾਦਸੇ ਦਾ ਸ਼ਿਕਾਰ ਹੋ ਗਿਆ। ਬੱਚੇ ਸਾਈਕਲ ਤੋਂ ਡਿੱਗਣ ਤੋਂ ਬਾਅਦ ਆਪਣੀ ਜਿੰਦਗੀ ਗਵਾ ਬੈਠਾ ਹੈ ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿਚ ਸੋਗ ਦਾ ਮਾਹੋਲ ਹੈ ਦਰਅਸਲ ਇਹ ਬੱਚਾ ਸਾਈਕਲ ਤੋਂ ਡਿੱਗਣ ਕਾਰਨ 14 ਸਾਲਾਂ ਦੇ ਬੱਚੇ ਦੀ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਸਾਈਕਲ ਤੋਂ ਡਿੱਗਣ ਪਿੱਛੋਂ ਬੱਚੇ ਦੇ ਪੇਟ ‘ਚ ਹੈਂਡਲ ਵੱਜਿਆ ਅਤੇ ਖੂਨ ਜ਼ਿਆਦਾ ਨਿਕਲਣ ਕਾਰਨ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਬੱਚਾ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਉਹ ਡਿੱਗ ਗਿਆ ਤੇ ਹੈਂਡਲ ਉਸ ਦੇ ਪੇਟ ਵਿਚ ਵੱਜਾ।

ਇਸ ਤੋਂ ਬਾਅਦ ਖੂਨ ਨਿਕਲਣ ਲੱਗਾ। ਬੱਚੇ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ। ਬੱਚਾ ਕਰਨਾਲ ਦਾ ਕਹਿਣਾ ਵਾਲਾ ਸੀ, ਜਿਸ ਦੀ ਪਛਾਣ 14 ਸਾਲਾ ਭਵਿਸ਼ਿਆ ਵਜੋਂ ਹੋਈ ਹੈ। ਬੱਚਾ ਕਈ ਸਾਲਾਂ ਤੋਂ ਆਪਣੇ ਮਾਮੇ ਨਾਲ ਰਹਿੰਦਾ ਸੀ ਅਤੇ ਛੁੱਟੀਆਂ ਵਿਚ ਮਾਪਿਆਂ ਕੋਲ ਆਇਆ ਸੀ।

error: Content is protected !!