ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਉਸ ਕੁੜੀ ਤੱਕ ਪਹੁੰਚ ਗਈ ਜਿਸ ਨੇ ਰੀਲ ਬਣਾਈ ਸੀ। ਜਦੋਂ ਪੁਲੀਸ ਮੁਲਾਜ਼ਮਾਂ ਨੇ ਉਸ ਤੋਂ ਰੀਲ ਬਣਾਉਣ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੀ । ਮਾਮਲਾ ਸੀਨੀਅਰ ਪੁਲਸ ਅਧਿਕਾਰੀਆਂ ਦੇ ਧਿਆਨ ‘ਚ ਆਇਆ। ਇਸ ਤੋਂ ਬਾਅਦ ਲੜਕੀ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਸੋਸ਼ਲ ਮੀਡੀਆ ਪੇਜ ‘ਤੇ ਪੁਲਿਸ ਥਾਣੇ ਅਤੇ ਇੰਸਟਾਗ੍ਰਾਮ ‘ਤੇ ਹਥਿਆਰਾਂ ਨਾਲ ਪੋਸਟ ਕੀਤੀ ਗਈ ਰੀਲ ਲਈ ਮੁਆਫੀ ਮੰਗੀ। ਲੜਕੀ ਨੇ ਦੱਸਿਆ ਕਿ ਉਸਦਾ ਨਾਮ ਤਨੂ ਹੈ। ਉਸ ਦਾ ਇੰਸਟਾਗ੍ਰਾਮ ‘ਤੇ ਤਨੂ ਆਫੀਸ਼ੀਅਲ ਨਾਂ ਦਾ ਪੇਜ ਹੈ।