Skip to content
Sunday, November 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
June
23
ਕੈਨੇਡਾ ਜਾਣ ਲਈ 24 ਸਾਲ ਦਾ ਮੁੰਡਾ ਬਣਿਆ 67 ਸਾਲ ਦਾ ਬੁੱਢਾ, ਦਾੜੀ ਵਾਲ ਕੀਤੇ ਚਿੱਟੇ ਪਰ ਛੋਟੀ ਜਿਹੀ ਗਲਤੀ ਨੇ ਵਿਗਾੜੀ ਗੇਮ
Crime
Delhi
international
Latest News
National
Politics
Punjab
ਕੈਨੇਡਾ ਜਾਣ ਲਈ 24 ਸਾਲ ਦਾ ਮੁੰਡਾ ਬਣਿਆ 67 ਸਾਲ ਦਾ ਬੁੱਢਾ, ਦਾੜੀ ਵਾਲ ਕੀਤੇ ਚਿੱਟੇ ਪਰ ਛੋਟੀ ਜਿਹੀ ਗਲਤੀ ਨੇ ਵਿਗਾੜੀ ਗੇਮ
June 23, 2024
Voice of Punjab
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸੀਆਈਐੱਸਐੱਫ ਨੇ ਇਕ 24 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ, ਜੋਕਿ 67 ਸਾਲ ਦਾ ਸੀਨੀਅਰ ਸੀਟੀਜਨ ਬਣਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸਦੇ ਕੋਲੋਂ ਨਕਲੀ ਪਾਸਪੋਰਟ ਵੀ ਬਰਾਮਦ ਕੀਤਾ ਗਿਆ। ਦਰਅਸਲ 18 ਜੂਨ ਨੂੰ ਕਰੀਬ 5 ਵੱਜ ਕੇ 20 ਮਿੰਟ ‘ਤੇ ਪ੍ਰੋਫਾਈਲਿੰਗ ਅਤੇ ਵਿਵਹਾਰ ਦਾ ਪਤਾ ਲਗਾਉਣ ਦੇ ਆਧਾਰ ਉੱਤੇ ਸੀਆਈਐੱਸਐਫ ਦੇ ਜਵਾਨ ਨੇ ਟਰਮੀਨਲ-3 ਵਜੇ ਚੈੱਕ-ਇੰਨ ਖੇਤਰ ਵਿੱਚ ਇਕ ਯਾਤਰੀ ਨੂੰ ਪੁੱਛਗਿਛ ਲਈ ਰੋਕਿਆ।
ਸੀਆਈਐੱਸਐੱਫ ਦੇ ਜਵਾਨਾਂ ਨੂੰ ਉਕਤ ਵਿਅਕਤੀ ਦਾ ਪਾਸਪੋਰਟ ਚੈੱਕ ਕਰਨ ‘ਤੇ ਪਤਾ ਲੱਗਾ ਕਿ ਉਸ ਦੀ ਉਮਰ ਪਾਸਪੋਰਟ ‘ਚ ਦਿੱਤੀ ਗਈ ਉਮਰ ਤੋਂ ਕਾਫੀ ਘੱਟ ਜਾਪਦੀ ਹੈ। ਉਸ ਦੀ ਆਵਾਜ਼ ਅਤੇ ਚਮੜੀ ਵੀ ਇੱਕ ਨੌਜਵਾਨ ਵਰਗੀ ਸੀ ਅਤੇ ਉਸਦੀ ਉਮਰ ਪਾਸਪੋਰਟ ਵਿੱਚ ਦਿੱਤੇ ਵਰਣਨ ਨਾਲ ਮੇਲ ਨਹੀਂ ਖਾਂਦੀ ਸੀ। ਨੇੜਿਓਂ ਜਾਂਚ ਕਰਨ ‘ਤੇ ਪਤਾ ਲੱਗਾ ਕਿ ਯਾਤਰੀ ਨੇ ਆਪਣੇ ਵਾਲਾਂ ਅਤੇ ਦਾੜ੍ਹੀ ਨੂੰ ਸਫੈਦ ਰੰਗਿਆ ਹੋਇਆ ਸੀ ਅਤੇ ਉਸ ਨੇ ਬੁੱਢਾ ਦਿਖਣ ਲਈ ਐਨਕਾਂ ਵੀ ਲਗਾਈਆਂ ਹੋਈਆਂ ਸਨ। ਇਨ੍ਹਾਂ ਸ਼ੱਕਾਂ ਦੇ ਆਧਾਰ ‘ਤੇ ਉਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਡਿਪਾਰਚਰ ਏਰੀਆ ਵਿੱਚ ਲਿਜਾਇਆ ਗਿਆ। ਉਸ ਦੇ ਮੋਬਾਈਲ ਦੀ ਚੈਕਿੰਗ ਦੌਰਾਨ ਇਕ ਹੋਰ ਪਾਸਪੋਰਟ ਦੀ ਸਾਫਟ ਕਾਪੀ ਮਿਲੀ। ਜਿਸ ਅਨੁਸਾਰ ਪਾਸਪੋਰਟ ‘ਤੇ ਦਰਜ ਨਾਮ ਗੁਰੂ ਸੇਵਕ ਸਿੰਘ ਉਮਰ 24 ਸਾਲ ਹੈ। ਹੋਰ ਪੁੱਛਗਿੱਛ ਦੌਰਾਨ ਯਾਤਰੀ ਨੇ ਮੰਨਿਆ ਕਿ ਉਸਦਾ ਅਸਲੀ ਨਾਮ ਗੁਰੂ ਸੇਵਕ ਸਿੰਘ ਹੈ ਅਤੇ ਉਸਦੀ ਉਮਰ 24 ਸਾਲ ਹੈ। ਉਹ 67 ਸਾਲਾ ਰਸ਼ਵਿੰਦਰ ਸਿੰਘ ਸਹੋਤਾ ਦੇ ਨਾਂ ‘ਤੇ ਜਾਰੀ ਕੀਤੇ ਪਾਸਪੋਰਟ ‘ਤੇ ਸਫਰ ਕਰ ਰਿਹਾ ਹੈ।
ਸੀਆਈਐਸਐਫ ਦੇ ਸਹਾਇਕ ਇੰਸਪੈਕਟਰ ਜਨਰਲ ਅਤੇ ਲੋਕ ਸੰਪਰਕ ਅਧਿਕਾਰੀ ਅਪੂਰਵਾ ਪਾਂਡੇ ਨੇ ਦੱਸਿਆ ਕਿ ਪੂਰਾ ਮਾਮਲਾ ਜਾਅਲੀ ਪਾਸਪੋਰਟ ਦਾ ਨਿਕਲਿਆ, ਯਾਤਰੀ ਨੂੰ ਉਸ ਦੇ ਸਮਾਨ ਸਮੇਤ ਹਿਰਾਸਤ ਵਿੱਚ ਲਿਆ ਗਿਆ ਅਤੇ ਕਾਨੂੰਨੀ ਕਾਰਵਾਈ ਲਈ ਆਈਜੀਆਈ ਏਅਰਪੋਰਟ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ। CISF ਦੇ ਜਵਾਨਾਂ ਦੀ ਚੌਕਸੀ ਅਤੇ ਸਿਆਣਪ ਕਾਰਨ ਯਾਤਰੀ ਨੂੰ ਫੜ੍ਹ ਲਿਆ ਗਿਆ ਤੇ ਦਸਤਾਵੇਜ਼ ਦੀ ਸੰਭਾਵਿਤ ਦੁਰਵਰਤੋਂ ਨੂੰ ਰੋਕ ਲਿਆ ਗਿਆ।
ਸੀਆਈਐਸਐਫ ਮੁਤਾਬਕ ਇਹ ਘਟਨਾ 18 ਜੂਨ ਦੀ ਸ਼ਾਮ ਕਰੀਬ 5:20 ਵਜੇ ਵਾਪਰੀ। ਟਰਮੀਨਲ 3 ਵਿੱਚ ਤਾਇਨਾਤ ਸੀਆਈਐਸਐਫ ਪ੍ਰੋਫਾਈਲਿੰਗ ਅਤੇ ਵਿਵਹਾਰ ਖੋਜ ਟੀਮ ਨੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਪੁੱਛਗਿੱਛ ਲਈ ਰੋਕਿਆ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਆਪਣਾ ਨਾਂ ਰਸ਼ਵਿੰਦਰ ਸਿੰਘ ਸਹੋਤਾ ਦੱਸਿਆ ਅਤੇ ਰਾਤ 10:50 ਵਜੇ ਏਅਰ ਕੈਨੇਡਾ ਦੀ ਫਲਾਈਟ ਰਾਹੀਂ ਕੈਨੇਡਾ ਲਈ ਰਵਾਨਾ ਹੋਣਾ ਸੀ।
Post navigation
ਕੰਗਣਾ ਰਣੌਤ ਨਾਲ ਵਾਇਰਲ ਦਰਬਾਰ ਸਾਹਿਬ ਯੋਗਾ ਕਰਨ ਵਾਲੀ ਕੁੜੀ ਦੀਆਂ ਤਸਵੀਰਾਂ, ਕੀ ਜਾਣਬੁੱਝ ਕੀਤੀ ਕੁੜੀ ਨੇ ਹਰਕਤ?
ਅਕਾਲੀ ਆਗੂ ਨੇ ਮਾਂ-ਧੀ ਦਾ ਕੀਤਾ ਕ*ਤਲ, ਖ਼ੁਦ ਨੂੰ ਮਾਰੀ ਗੋ*ਲੀ-ਪਾਲਤੂ ਕੁੱਤੇ ਨੂੰ ਵੀ ਮਾਰੀ ਗੋ*ਲੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us