ਕੰਗਣਾ ਰਣੌਤ ਨਾਲ ਵਾਇਰਲ ਦਰਬਾਰ ਸਾਹਿਬ ਯੋਗਾ ਕਰਨ ਵਾਲੀ ਕੁੜੀ ਦੀਆਂ ਤਸਵੀਰਾਂ, ਕੀ  ਜਾਣਬੁੱਝ ਕੀਤੀ ਕੁੜੀ ਨੇ ਹਰਕਤ?

ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਯੋਗਾ ਕਰਨ ਵਾਲੀ ਕੁੜੀ ਦੇ ਮਾਮਲੇ ਵਿਚ ਲੋਕਾਂ ਚ ਕਾਫੀ ਜਿਆਦਾ ਰੋਸ਼ ਪਾਇਆ ਜਾ ਰਿਹਾ ਹੈ।ਹਾਲਾਕਿ ਇਸ ਮਾਮਲੇ ਚ ਕੁੜੀ ਨੇ ਇਹ ਕਹਿਕੇ ਮੁਆਫੀ ਮੰਗ ਲਈ ਸੀ ਕਿ ਉਹ ਦੁਨੀਆ ਤੱਕ ਯੋਗਾ ਪਹੁੰਚਾਉਣਾ ਚਾਹੁੰਦੀ ਸੀ।ਪਰ ਹਾਲੇ ਇਹ ਗੱਲ ਵੀ ਠੰਡੀ ਨਹੀਂ ਪਈ ਸੀ ਇੱਕ ਨਵਾ ਵਿਵਾਦ ਇਸ ਕੁੜੀ ਨਾਲ ਜੁੜ ਗਿਆ ਹੈ ਅਭਿਨੇਤਰੀ ਕੰਗਣਾ ਰਣੌਤ ਨਾਲ ਇਸ ਲੜਕੀ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸਤੋਂ ਬਾਅਦ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ।ਲੋਕਾਂ ਦਾ ਕਹਿਣਾ ਹੈ ਕਿ ਇਸ ਲੜਕੀ ਨੇ ਜੋ ਕੀਤਾ ਉਹ ਜਾਣਬੁੱਝ ਕੇ ਕੀਤਾ ਹੈ ਕਿਸੇ ਸਾਜਿਸ਼ ਦੇ ਤਹਿਤ ਇਸ ਲੜਕੀ ਤੋਂ ਇਹ ਸਭ ਕਰਵਾਇਆ ਗਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਅਰਚਨਾ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਡਿਊਟੀ ਕਰ ਰਹੇ ਤਿੰਨ ਕਰਮਚਾਰੀਆਂ ‘ਤੇ ਵੀ ਗਾਜ਼ ਡਿੱਗੀ ਹੈ। ਉਨ੍ਹਾਂ ਖਿਲਾਫ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ।ਦਰਅਸਲ, ਸੋਸ਼ਲ ਮੀਡੀਆ ਇਨਫਲੁਐਂਸਰ ਅਰਚਨਾ ਕਮਵਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਯੋਗਾ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਸਨ। ਅਰਚਨਾ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਇਹ ਯੋਗਾ ਕਰਦੇ ਦੇਖਿਆ ਗਿਆ। ਇਕ ਤਸਵੀਰ ‘ਚ ਉਹ ਮੈਡੀਟੇਸ਼ਨ ਪੋਸਚਰ ‘ਚ ਨਜ਼ਰ ਆ ਰਹੀ ਹੈ, ਜਦਕਿ ਦੂਜੀ ਤਸਵੀਰ ‘ਚ ਉਹ ਸ਼ੀਰਸ਼ਾਸਨ ਕਰਦੀ ਨਜ਼ਰ ਆ ਰਹੀ ਹੈ।

ਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੁਕਮਾਂ ‘ਤੇ ਅਰਚਨਾ ਵਿਰੁੱਧ ਸ਼ਿਕਾਇਤ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਦੇ ਦਿੱਤੀ ਗਈ ਹੈ, ਜਦਕਿ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਡਿਊਟੀ ਕਰ ਰਹੇ ਸ਼੍ਰੋਮਣੀ ਕਮੇਟੀ ਸੇਵਾਦਾਰਾਂ ‘ਤੇ ਡਿਊਟੀ ‘ਚ ਅਣਗਹਿਲੀ ਵਰਤਣ ਦੇ ਦੋਸ਼ਾਂ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਧਾਨ ਧਾਮੀ ਨੇ ਕਿਹਾ ਕਿ ਹਰਿਮੰਦਰ ਸਾਹਿਬ ਅੰਦਰ ਕਿਸੇ ਨੂੰ ਵੀ ਗੁਰਮਤਿ ਵਿਰੋਧੀ ਗਤੀਵਿਧੀਆਂ ਕਰਨ ਦੀ ਇਜਾਜ਼ਤ ਨਹੀਂ ਹੈ। ਪਰ ਕੁਝ ਲੋਕ ਜਾਣਬੁੱਝ ਕੇ ਇਸ ਪਵਿੱਤਰ ਅਸਥਾਨ ਦੀ ਪਵਿੱਤਰਤਾ ਅਤੇ ਇਤਿਹਾਸਕ ਮਹੱਤਤਾ ਨੂੰ ਨਜ਼ਰਅੰਦਾਜ਼ ਕਰਕੇ ਨਿੱਕੀਆਂ-ਮੋਟੀਆਂ ਹਰਕਤਾਂ ਕਰਦੇ ਹਨ। ਹਾਲ ਹੀ ਵਿੱਚ ਇੱਕ ਲੜਕੀ ਦੇ ਕਾਰਨਾਮਿਆਂ ਨੇ ਸਿੱਖ ਭਾਵਨਾਵਾਂ ਅਤੇ ਸਵੈਮਾਣ ਨੂੰ ਠੇਸ ਪਹੁੰਚਾਈ ਹੈ। ਜਿਸ ਲਈ ਪੁਲਿਸ ਨੂੰ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ।

error: Content is protected !!