ਨਾਨੀ ਘਰ ਛੁੱਟੀਆਂ ਕੱਟਣ ਆਏ ਬੱਚਿਆਂ ਲਈ ਨਵਾਂ ਬਣ ਰਿਹਾ ਘਰ ਬਣਿਆ ਕਾਲ, 6 ਬੱਚੇ ਦੱਬੇ ਛੱਤ ਥੱਲੇ, 3 ਦੀ ਦਰਦਨਾਕ ਮੌ+ਤ

ਦਿੱਲੀ ਵਿੱਚ ਲਗਾਤਰਾ ਮੀਂਹ ਪੈ ਰਿਹਾ ਹੈ। ਇਸ ਦੌਰਾਨ ਵੱਡੇ ਵੱਡੇ ਹਾਦਸੇ ਹੋ ਰਹੇ ਹਨ। ਇਸ ਵਿਚਾਲੇ ਬੇਹੱਦ ਦਰਦਨਾਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੀਂਹ ਤੋਂ ਬਾਅਦ ਗ੍ਰੇਟਰ ਨੋਇਡਾ ਵਿੱਚ ਇੱਕ ਨਿਰਮਾਣ ਅਧੀਨ ਮਕਾਨ ਦੀ ਕੰਧ ਡਿੱਗ ਗਈ। ਇਸ ਵਿੱਚ ਛੇ ਬੱਚੇ ਦੱਬੇ ਗਏ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ।  ਜਾਣਕਾਰੀ ਮੁਤਾਬਕ ਇਕ ਘਰ ਜਿਸ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਉਸ ਦੀ ਦੀਵਾਰ ਡਿੱਗ ਜਾਦੀ ਹੈ ਤੇ ਇਸ ਘਟਨਾ ਵਿਚ 8 ਬੱਚੇ ਮਲਬੇ ਹੇਠਾਂ ਦੱਬੇ ਗਏ ਹਨ। ਲੋਕਾਂ ਦੀ ਮਦਦ ਨਾਲ ਕੁਝ ਨੂੰ ਬਾਹਰ ਕੱਢਿਆ ਪਰ ਜਦੋਂ ਤੱਕ ਬੱਚਿਆਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਗਿਆ ਉਦੋਂ ਤੱਕ 3 ਦੀ ਮੌਤ ਹੋ ਚੁੱਕੀ ਸੀ।ਘਰ ਵਿਚ ਚਾਰੇ ਪਾਸੇ ਇੱਟਾਂ ਹੀ ਇੱਟਾਂ ਖਿਲਰੀਆਂ ਪਈਆਂ ਸਨ।

ਅਜੇ ਘਰ ਤਿਆਰ ਵੀ ਨਹੀਂ ਹੋਇਆ ਸੀ ਕਿ ਪਹਿਲਾਂ ਹੀ ਘਰ ਦੀ ਦੀਵਾਰ ਡਿੱਗ ਜਾਂਦੀ ਹੈ। ਜਿਸ ਘਰ ਵਿਚ ਇਹ ਹਾਦਸਾ ਵਾਪਰਿਆ ਹੈ ਦੋ ਮੰਜ਼ਿਲਾ ਮਕਾਨ ਹੈ ਜਿਸ ਦੀ ਦੀਵਾਰ ਤੇ ਛੱਤ ਡਿੱਗ ਜਾਂਦੀ ਹੈ। ਇਸ ਮਕਾਨ ਵਿਚ ਛੋਟੇ-ਛੋਟੇ ਬੱਚੇ ਖੇਡ ਰਹੇ ਹੁੰਦੇ ਹਨ ਜਿਨ੍ਹਾਂ ‘ਤੇ ਮਕਾਨ ਦਾ ਮਲਬਾ ਡਿੱਗ ਜਾਂਦਾ ਹੈ ਤੇ 3 ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚੇ ਹਨ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਘਟਨਾ ਵੇਲੇ ਗਰਮੀ ਦੀਆਂ ਛੁੱਟੀਆਂ ਕਰਕੇ ਬੱਚੇ ਆਪਣੀ ਨਾਨੀ ਘਰ ਆਏ ਸਨ ਪਰ ਉਨ੍ਹਾਂ ਨਾਲ ਇਹ ਹਾਦਸਾ ਵਾਪਰਣਾ ਸੀ ਇਹ ਕਿਸੇ ਨੂੰ ਨਹੀਂ ਪਤਾ ਸੀ।

ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਸਿਰਫ ਬੱਚੇ ਹੀ ਸਨ ਜਾਂ ਫਿਰ ਹੋਰ ਪਰਿਵਾਰਕ ਮੈਂਬਰ ਵੀ ਸਨ।ਇਹ ਘਟਨਾ ਗ੍ਰੇਟਰ ਨੋਇਡਾ ਦੇ ਸੂਰਜਪੁਰ ਥਾਣਾ ਖੇਤਰ ਦੇ ਪਿੰਡ ਖੋਦਨਾ ਦੀ ਹੈ। ਇਸ ਦਰਦਨਾਕ  ਹਾਦਸੇ ‘ਚ ਆਇਸ਼ਾ ਪੁੱਤਰੀ ਸਗੀਰ ਉਮਰ 16 ਸਾਲ, ਅਹਿਦ ਪੁੱਤਰ ਮੋਇਨੂਦੀਨ ਉਮਰ 4 ਸਾਲ, ਹੁਸੈਨ ਪੁੱਤਰ ਇਕਰਾਮ ਉਮਰ 5 ਸਾਲ, ਆਦਿਲ ਪੁੱਤਰ ਸ਼ੇਰਖਾਨ ਉਮਰ 8 ਸਾਲ, ਅਲਫਿਜ਼ਾ ਪੁੱਤਰੀ ਮੋਇਨੂਦੀਨ ਉਮਰ 2 ਸਾਲ, ਸੋਹਣਾ ਪੁੱਤਰੀ ਰਹੀਸ ਉਮਰ 12 ਸਾਲ, ਵਸੀਲ ਪੁੱਤਰ ਸ਼ੇਰ ਖਾਨ ਉਮਰ 11 ਸਾਲ, ਸਮੀਰ ਪੁੱਤਰ ਸਗੀਰ ਉਮਰ 15 ਸਾਲ, ਸਗੀਰ ਦੇ ਆਪਣੇ ਪਰਿਵਾਰ ਦੇ 8 ਬੱਚੇ ਅਤੇ ਰਿਸ਼ਤੇਦਾਰ ਘਰ ਦੀ ਕੰਧ ਡਿੱਗਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ ‘ਚ ਅਹਿਦ, ਆਦਿਲ ਅਤੇ ਅਲਫਿਜ਼ਾ ਦੀ ਇਲਾਜ ਦੌਰਾਨ ਦਰਦਨਾਕ ਮੌਤ ਹੋ ਗਈ। ਹੋਰ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਗ੍ਰੇਟਰ ਨੋਇਡਾ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ   ਦੀ ਕੰਧ ਡਿੱਗ ਗਈ। ਕੰਧ ਡਿੱਗਣ ਤੋਂ ਬਾਅਦ ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ ਬੱਚੇ ਬਚ ਗਏ। ਬਾਕੀ ਬੱਚਿਆਂ ਦਾ ਅਜੇ ਇਲਾਜ ਚੱਲ ਰਿਹਾ ਹੈ।

error: Content is protected !!