ਅਜੇ ਘਰ ਤਿਆਰ ਵੀ ਨਹੀਂ ਹੋਇਆ ਸੀ ਕਿ ਪਹਿਲਾਂ ਹੀ ਘਰ ਦੀ ਦੀਵਾਰ ਡਿੱਗ ਜਾਂਦੀ ਹੈ। ਜਿਸ ਘਰ ਵਿਚ ਇਹ ਹਾਦਸਾ ਵਾਪਰਿਆ ਹੈ ਦੋ ਮੰਜ਼ਿਲਾ ਮਕਾਨ ਹੈ ਜਿਸ ਦੀ ਦੀਵਾਰ ਤੇ ਛੱਤ ਡਿੱਗ ਜਾਂਦੀ ਹੈ। ਇਸ ਮਕਾਨ ਵਿਚ ਛੋਟੇ-ਛੋਟੇ ਬੱਚੇ ਖੇਡ ਰਹੇ ਹੁੰਦੇ ਹਨ ਜਿਨ੍ਹਾਂ ‘ਤੇ ਮਕਾਨ ਦਾ ਮਲਬਾ ਡਿੱਗ ਜਾਂਦਾ ਹੈ ਤੇ 3 ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚੇ ਹਨ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਘਟਨਾ ਵੇਲੇ ਗਰਮੀ ਦੀਆਂ ਛੁੱਟੀਆਂ ਕਰਕੇ ਬੱਚੇ ਆਪਣੀ ਨਾਨੀ ਘਰ ਆਏ ਸਨ ਪਰ ਉਨ੍ਹਾਂ ਨਾਲ ਇਹ ਹਾਦਸਾ ਵਾਪਰਣਾ ਸੀ ਇਹ ਕਿਸੇ ਨੂੰ ਨਹੀਂ ਪਤਾ ਸੀ।
ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਸਿਰਫ ਬੱਚੇ ਹੀ ਸਨ ਜਾਂ ਫਿਰ ਹੋਰ ਪਰਿਵਾਰਕ ਮੈਂਬਰ ਵੀ ਸਨ।ਇਹ ਘਟਨਾ ਗ੍ਰੇਟਰ ਨੋਇਡਾ ਦੇ ਸੂਰਜਪੁਰ ਥਾਣਾ ਖੇਤਰ ਦੇ ਪਿੰਡ ਖੋਦਨਾ ਦੀ ਹੈ। ਇਸ ਦਰਦਨਾਕ ਹਾਦਸੇ ‘ਚ ਆਇਸ਼ਾ ਪੁੱਤਰੀ ਸਗੀਰ ਉਮਰ 16 ਸਾਲ, ਅਹਿਦ ਪੁੱਤਰ ਮੋਇਨੂਦੀਨ ਉਮਰ 4 ਸਾਲ, ਹੁਸੈਨ ਪੁੱਤਰ ਇਕਰਾਮ ਉਮਰ 5 ਸਾਲ, ਆਦਿਲ ਪੁੱਤਰ ਸ਼ੇਰਖਾਨ ਉਮਰ 8 ਸਾਲ, ਅਲਫਿਜ਼ਾ ਪੁੱਤਰੀ ਮੋਇਨੂਦੀਨ ਉਮਰ 2 ਸਾਲ, ਸੋਹਣਾ ਪੁੱਤਰੀ ਰਹੀਸ ਉਮਰ 12 ਸਾਲ, ਵਸੀਲ ਪੁੱਤਰ ਸ਼ੇਰ ਖਾਨ ਉਮਰ 11 ਸਾਲ, ਸਮੀਰ ਪੁੱਤਰ ਸਗੀਰ ਉਮਰ 15 ਸਾਲ, ਸਗੀਰ ਦੇ ਆਪਣੇ ਪਰਿਵਾਰ ਦੇ 8 ਬੱਚੇ ਅਤੇ ਰਿਸ਼ਤੇਦਾਰ ਘਰ ਦੀ ਕੰਧ ਡਿੱਗਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ ‘ਚ ਅਹਿਦ, ਆਦਿਲ ਅਤੇ ਅਲਫਿਜ਼ਾ ਦੀ ਇਲਾਜ ਦੌਰਾਨ ਦਰਦਨਾਕ ਮੌਤ ਹੋ ਗਈ। ਹੋਰ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।