ਇਸ ਸਭ ਦਾ ਖੌਫਨਾਕ ਮੰਜ਼ਰ ਕੈਮਰੇ ਵਿਚ ਕੈਦ ਹੋ ਗਿਆ। ਤੁਸੀਂ ਵੀ ਵੇਖੋ ਇਹ ਖਤਰਨਾਕ ਵੀਡੀਓ ਵੀਡੀਓ ਵਿਚ ਤੁਸੀਂ ਵੇਖ ਹੀ ਲਿਆ ਹੋਵੇਗਾ ਕਿ ਨੌਜਵਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਝਰਨੇ ਵਿਚ ਚਲੇ ਗਏ ਤੇ ਇਕਦਮ ਪਾਣੀ ਆ ਗਿਆ। ਵੇਖਦੇ ਹੀ ਵੇਖਦੇ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਪਏ।
ਦੱਸ ਦੇਈਏ ਕਿ ਇਹ ਵੀਡੀਓ ਪਿਛਲੇ ਸਾਲ ਦਾ ਹੈ। ਇਹ ਵੀਡੀਓ ਨੈਪੇ ਸੂਬੇ ਦੇ ਆਰਕੀਡੋਨਾ ਕੈਂਟਨ ਦਾ ਹੈ। ਇਹ ਵੀਡੀਓ ਹੁਣ ਮਾਨਸੂਨ ਦੇ ਸਮੇਂ ਵਿਚ ਵਾਇਰਲ ਹੋ ਰਹੀ ਹੈ।
ਸਾਡਾ ਇਹ ਵੀਡੀਓ ਵਿਖਾਉਣ ਦਾ ਮਕਸਦ ਡਰਾਉਣਾ ਜਾਂ ਝੂਠੀ ਖਬਰ ਫੈਲਾਉਣਾ ਨਹੀਂ ਸਗੋਂ ਲੋਕਾਂ ਨੂੰ ਸੁਚੇਤ ਕਰਨਾ ਹੈ ਤਾਂ ਜੋ ਲੋਕ ਆਪਣੀ ਜ਼ਿੰਦਗੀ ਦੀ ਕੀਮਤ ਸਮਝ ਸਕਣ। ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਜ਼ਿੰਦਗੀ ਨੂੰ ਹਲਕੇ ਵਿਚ ਨਾ ਲਵੋ ਤੇ ਕੁਦਰਤ ਦੇ ਨਾਲ ਖਿਲਵਾੜ ਨਾ ਕਰੋ।