ਜਿਸ ਤੋਂ ਗੁੱਸੇ ਵਿੱਚ ਆਏ ਖੇਤ ਦੇ ਮਾਲਕ ਨੇ ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਸੜਕ ‘ਤੇ ਇੱਕ ਕਿਲੋਮੀਟਰ ਦੇ ਕਰੀਬ ਘੜੀਸਿਆ ਗਿਆ। ਜਿਸ ਦੌਰਾਨ ਬੇਜ਼ੁਬਾਨ ਮੱਝ ਬੇਸੁੱਧ ਹੋ ਗਈ। ਮੱਝ ਦੇ ਮਾਲਕ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਛਡਵਾਇਆ ਅਤੇ ਸਭਰਾ ਚੌਂਕੀ ਵਿਖੇ ਸ਼ਿਕਾਇਤ ਵੀ ਦੇ ਦਿੱਤੀ।
ਮੱਝ ਦੇ ਮਾਲਕ ਨੇ ਭਾਵੇਂ ਰਾਜ਼ੀਨਾਮਾ ਕਰ ਲਿਆ ਹੋਵੇ, ਪਰ ਪ੍ਰਸ਼ਾਸਨ ਨੂੰ ਇਸ ‘ਤੇ ਆਪ ਕਾਰਵਾਈ ਕਰਦਿਆ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ‘ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਪੁਲਿਸ ਨੇ ਐਕਸਨ ਲੈਂਦਿਆਂ ਐਫ.ਆਈ.ਆਰ. ਨੰਬਰ 66 ਦਰਜ ਕਰਕੇ ਗੁਰਲਾਲ ਸਿੰਘ ਖਿਲਾਫ ਧਾਰਾ 325,324, ਐਨੀਮਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।