ਇਸ ਲੜਾਈ ਝਗੜੇ ਦੌਰਾਨ ਇੱਟਾਂ ਰੋੜਿਆਂ ਦੀ ਖੂਬ ਵਰਤੋਂ ਹੋਈ। ਜਿਸਦੇ ਚਲਦੇ ਇੱਕ ਰੋੜਾ ਰਾਜਨ ਪੁੱਤਰ ਬਲਵਿੰਦਰ ਮਸੀਹ ਦੇ ਸਿਰੇ ਵਿੱਚ ਵੱਜ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਇਸੇ ਝਗੜੇ ਦੌਰਾਨ ਉਸਦਾ ਪਿਤਾ ਬਲਵਿੰਦਰ ਮਸੀਹ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਅਤੇ ਅਗਲੀ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ