Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
July
10
ਟੋਲ ਪਲਾਜ਼ਾ ਤੇ VIP ਲਾਈਨ ਦਾ ਪੰਗਾ, MLA ਨੇ ਪਾਈਆਂ ਟੋਲ ਅਧਿਕਾਰੀਆਂ ਨੂੰ ਭਾਜੜਾਂ, ਕਲੇਸ਼ ਦੌਰਾਨ ਲੋਕਾਂ ਨੂੰ ਲੱਗੀਆਂ ਮੌਜਾਂ, ਫ੍ਰੀ ਲੰਘੇ ਵਾਹਨ
Crime
Latest News
National
Politics
Punjab
ਟੋਲ ਪਲਾਜ਼ਾ ਤੇ VIP ਲਾਈਨ ਦਾ ਪੰਗਾ, MLA ਨੇ ਪਾਈਆਂ ਟੋਲ ਅਧਿਕਾਰੀਆਂ ਨੂੰ ਭਾਜੜਾਂ, ਕਲੇਸ਼ ਦੌਰਾਨ ਲੋਕਾਂ ਨੂੰ ਲੱਗੀਆਂ ਮੌਜਾਂ, ਫ੍ਰੀ ਲੰਘੇ ਵਾਹਨ
July 10, 2024
Voice of Punjab
ਅੰਮ੍ਰਿਤਸਰ ਦੇ ਢਿਲਵਾਂ ਟੋਲ ਪਲਾਜ਼ਾ ‘ਤੇ ਉਸ ਸਮੇਂ ਮਾਹੌਲ ਗਰਮ ਹੋ ਗਿਆ ਜਦੋਂ VIP ਲਾਈਨ ਨੂੰ ਲੈਕੇ ‘ਆਪ’ ਵਿਧਾਇਕ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਟੋਲ ਅਧਿਕਾਰੀ ਵੀ ਵਿਧਾਇਕ ਨੂੰ ਗਰਮ ਹੋ ਗਏ। ਉਥੇ ਹੀ ਦੋਵਾਂ ਧਿਰਾਂ ਦੇ ਕਲੇਸ਼ ਦੌਰਾਨ ਆਮ ਲੋਕਾਂ ਨੂੰ ਮੌਜਾਂ ਲੱਗ ਗਈਆਂ। ਲੁਧਿਆਣੇ ਤੋਂ ਬਾਅਦ ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਸਥਿਤ ਢਿਲਵਾਂ ਟੋਲ ਪਲਾਜ਼ਾ ‘ਤੇ ਰਾਤ ਕਰੀਬ ਪੌਣੇ ਤਿੰਨ ਘੰਟੇ ਤੱਕ ਗਹਿਮਾ ਗਹਿਮੀ ਦਾ ਮਾਹੌਲ ਬਣਿਆ ਰਿਹਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੋਂਗ ਅਤੇ ਢਿਲਵਾਂ ਟੋਲ ਪਲਾਜਾ ਦੇ ਟੋਲ ਮੈਨੇਜਰ ਸਮੇਤ ਹੋਰਨਾਂ ਅਧਿਕਾਰੀਆਂ ਦੌਰਾਨ ਤਿੱਖੀ ਤਕਰਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ।
ਇਸ ਦੌਰਾਨ ਇੱਕ ਪਾਸੇ ਜਿੱਥੇ ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਵੱਲੋਂ ਟੋਲ ਪਲਾਜ਼ਾ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਕਿ ਟੋਲ ਅਧਿਕਾਰੀਆਂ ਵੱਲੋਂ ਵੀਆਈਪੀ ਲਾਈਨਾਂ ਬੰਦ ਕੀਤੀਆਂ ਹੋਈਆਂ ਹਨ। ਇਸ ਨੂੰ ਲੈ ਕੇ ਉਹਨਾਂ ਵੱਲੋਂ ਬੀਤੇ ਦਿਨਾਂ ਦੌਰਾਨ ਵੀ ਉਕਤ ਲਾਈਨਾਂ ਨੂੰ ਖੋਲ੍ਹਣ ਬਾਰੇ ਮੰਗ ਕੀਤੀ ਗਈ ਸੀ, ਲੇਕਿਨ ਉਸ ਵਕਤ ਵੀ ਕਥਿਤ ਤੌਰ ਦੇ ਉੱਤੇ ਟੋਲ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਹਰਿਦੁਆਰ ਤੋਂ ਵਾਪਸ ਬਾਬਾ ਬਕਾਲਾ ਹਲਕੇ ਨੂੰ ਆ ਰਹੇ ਸਨ ਤਾਂ ਇਸ ਦੌਰਾਨ ਮੁੜ ਤੋਂ ਉਹ ਲਾਈਨ ਬੰਦ ਹੋਣ ਦੇ ਉੱਤੇ ਜਦੋਂ ਟੋਲ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮਾਮਲਾ ਵਿਗੜਨ ਤੇ ਉਹਨਾਂ ਵੱਲੋਂ ਟੋਲ ਪਲਾਜ਼ਾ ਮੁਫਤ ਕਰ ਦਿੱਤਾ ਗਿਆ।
ਵਿਧਾਇਕ ਦਲਬੀਰ ਸਿੰਘ ਟੋਂਗ ਨੇ ਕਿਹਾ ਕਿ ਇਸ ਸਬੰਧੀ ਥਾਣਾ ਢਿਲਵਾਂ ਦੇ ਐਸਐਚਓ ਨਾਲ ਰਾਬਤਾ ਕੀਤਾ ਗਿਆ ਹੈ, ਜਿਨਾਂ ਵੱਲੋਂ ਮੌਕੇ ਉੱਤੇ ਪੁੱਜ ਕੇ ਟੋਲ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ। ਵਿਧਾਇਕ ਦਲਬੀਰ ਸਿੰਘ ਟੋਂਗ ਨੇ ਕਿਹਾ ਕਿ ਟੋਲ ਅਧਿਕਾਰੀਆਂ ਵੱਲੋਂ ਉਹਨਾਂ ਦੇ ਨਾਲ ਗਲਤ ਵਿਹਾਰ ਕਰਦੇ ਹੋਏ ਜਿੱਥੇ ਉਹਨਾਂ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਉੱਥੇ ਹੀ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖਿਲਾਫ ਵੀ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ।
ਜਿਸ ਕਾਰਨ ਉਹਨਾਂ ਵੱਲੋਂ ਕਾਰਵਾਈ ਦੀ ਮੰਗ ਕਰਦਿਆਂ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਹੈ ਕਾਬਿਲੇਗੌਰ ਹੈ ਕਰੀਬ ਪੌਣੇ ਤਿੰਨ ਘੰਟੇ ਟੋਲ ਅਧਿਕਾਰੀ ਅਤੇ ਵਿਧਾਇਕ ਦੌਰਾਨ ਹੋਏ ਕਲੇਸ਼ ਵਿੱਚ ਲੋਕਾਂ ਨੂੰ ਮੌਜਾਂ ਲੱਗੀਆਂ ਰਹੀਆਂ ਅਤੇ ਲੋਕ ਬਿਨਾਂ ਟੈਕਸ ਦਿੰਦਿਆਂ ਆਪਣੇ ਵਾਹਨ ਲੈ ਕੇ ਉਥੋਂ ਗੁਜਰਦੇ ਰਹੇ। ਇਸ ਦੇ ਨਾਲ ਹੀ ਦੋਵੇਂ ਧਿਰਾਂ ਦੌਰਾਨ ਸਹਿਮਤੀ ਨਾ ਬਣਨ ਦੇ ਉੱਤੇ ਆਖਿਰਕਾਰ ਪੁਲਿਸ ਨੇ ਵਿਧਾਇਕ ਵੱਲੋਂ ਟੋਲ ਅਧਿਕਾਰੀਆਂ ਖਿਲਾਫ ਦਿੱਤੀ ਦਰਖਾਸਤ ਲੈ ਲਈ ਗਈ ਹੈ। ਇਸ ਦੇ ਨਾਲ ਹੀ ਟੋਲ ਅਧਿਕਾਰੀਆਂ ਵੱਲੋਂ ਵੀ ਧੱਕੇਸ਼ਾਹੀ ਦੇ ਇਲਜਾਮ ਲਗਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਐਕਸ਼ਨ ਲੈਂਦੀ ਹੈ।
Post navigation
ਉੱਤਰਾਖੰਡ ‘ਚ ਜ਼ਮੀਨ ਖਿਸਕਣ ਕਾਰਨ ਡਿੱਗਿਆ ਪਹਾੜ, ਸੁਰੰਗ ਨਾ ਹੁੰਦੀ ਤਾਂ ਲੱਗ ਜਾਂਦੇ ਲਾ+ਸ਼ਾਂ ਦੇ ਢੇਰ!, ਵਾਹਨ ਗਏ ਦੱਬੇ
ਸ਼ੁਭਕਰਨ ਦੀ ਮੌ+ਤ ‘ਤੇ ਹਾਈ ਕੋਰਟ ਨੇ ਕੀਤਾ ਵੱਡਾ ਖ਼ੁਲਾਸਾ, ਕਿਹਾ ਪੁਲਿਸ ਨਹੀਂ ਕਿਸਾਨਾਂ ਦੀ ਗੋ+ਲੀ ਨਾਲ ਹੋਈ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us