Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
July
10
9 ਦਿਨਾਂ ਤੋਂ ਲਾਪਤਾ ਹੈ ਜਵਾਨ ਧੀਆਂ ਦੀ ਮਾਂ, ਗਲੀ ਚ ਆਏ ਕੱਪੜੇ ਵੇਚਣ ਵਾਲਿਆਂ ਨੇ ਕੀਤਾ ਇਹ ਕਾਂਡ?
Crime
Latest News
National
Politics
Punjab
9 ਦਿਨਾਂ ਤੋਂ ਲਾਪਤਾ ਹੈ ਜਵਾਨ ਧੀਆਂ ਦੀ ਮਾਂ, ਗਲੀ ਚ ਆਏ ਕੱਪੜੇ ਵੇਚਣ ਵਾਲਿਆਂ ਨੇ ਕੀਤਾ ਇਹ ਕਾਂਡ?
July 10, 2024
Voice of Punjab
ਪੰਜਾਬ ਵਿਚ ਲਗਾਤਾਰ ਵਾਰਦਾਤਾਂ ਵਾਪਰ ਰਹੀਆਂ ਨੇ ਕਦੋਂ ਕੀ ਹੋ ਜਾਏ ਕਿਹਾ ਨਹੀਂ ਜਾ ਸਕਦਾ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਦੋਂ ਇੱਕ 2 ਜਵਾਨ ਬੱਚੀਆਂ ਦੀ ਮਾਂ ਅਚਾਨਕ ਘਰ ਤੋਂ ਲਾਪਤਾ ਹੋ ਗਏ।ਪਿਛਲੇ 9 ਦਿਨਾਂ ਤੋਂ ਲਾਪਤਾ ਪਤਨੀ ਨੂੰ ਲੱਭਣ ਦੀ ਕੋਸ਼ਿਸ਼ ‘ਚ ਪਤੀ ਦਾ ਕਹਿਣਾ ਹੈ ਕਿ ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਸਹੋਦਾ ਕੰਢੀ ‘ਚ ਇਕ ਔਰਤ ਪਿਛਲੇ 9 ਦਿਨਾਂ ਤੋਂ ਭੇਤਭਰੀ ਤਰ੍ਹਾਂ ਲਾਪਤਾ ਹੋ ਗਈ ਹੈ। ਕਈ ਦਿਨਾਂ ਉਸਦੀ ਭਾਲ ਜਾਰੀ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ 9 ਦਿਨਾਂ ਤੋਂ ਥਾਣੇ ਦੇ ਗੇੜੇ ਮਾਰ ਰਹੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਵਧੇਰੇ ਜਾਣਕਾਰੀ ਦਿੰਦੇ ਹੋਏ ਪਿੰਡ ਸਹੋਦਾ ਕੰਢੀ ਦੇ ਰਹਿਣ ਵਾਲੇ ਜੀਵਨ ਕੁਮਾਰ ਨੇ ਦੱਸਿਆ ਕਿ ਉਸਦੀ ਪਤਨੀ ਸੋਨੀਆ ਉਮਰ 28 ਸਾਲ ਪਿਛਲੇ ਨੋ ਦਿਨਾਂ ਤੋਂ ਲਾਪਤਾ ਹੈ।
ਉਹ ਇੱਕ ਮਜ਼ਦੂਰ ਵਜੋਂ ਕੰਮ ਕਰਦਾ ਹਾਂ ਅਤੇ ਮੇਰੀ ਪਤਨੀ ਸੋਨੀਆ ਆਪਣੀਆਂ 2 ਜਵਾਨ ਧੀਆਂ ਅਤੇ ਮੇਰੀ ਬਜ਼ੁਰਗ ਮਾਂ ਨਾਲ ਘਰ ਵਿੱਚ ਇਕੱਲੀ ਰਹਿੰਦੀ ਸੀ। ਜਿਸ ਦਿਨ ਸੋਨੀਆ ਘਰੋਂ ਗਾਇਬ ਹੋਈ, ਉਸ ਦਿਨ ਮੇਰੀਆਂ ਦੋਵੇਂ ਧੀਆਂ ਸਕੂਲ ਗਈਆਂ ਸਨ ਅਤੇ ਮੇਰੀ ਮਾਂ ਵੀ ਕਿਸੇ ਕੰਮ ਲਈ ਕਿਤੇ ਗਈ ਹੋਈ ਸੀ।
ਜਦੋਂ ਉਸਦੀ ਮਾਂ ਵਾਪਸ ਆਈ ਤਾਂ ਦੇਖਿਆ ਕਿ ਸੋਨੀਆ ਘਰ ਨਹੀਂ ਸੀ। ਉਸਨੂੰ ਸ਼ੱਕ ਹੈ ਕਿ ਉਸ ਸਮੇਂ ਸਾਡੇ ਪਿੰਡ ਵਿੱਚ ਕੁਝ ਕੱਪੜਾ ਵੇਚਣ ਵਾਲੇ ਘੁੰਮ ਰਹੇ ਸਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੋਨੀਆ ਨੇ ਉਨ੍ਹਾਂ ਤੋਂ ਕੱਪੜੇ ਖਰੀਦੇ ਸਨ, ਉਦੋਂ ਤੋਂ ਮੇਰੀ ਪਤਨੀ ਲਾਪਤਾ ਹੈ। ਕੱਪੜੇ ਵੇਚਣ ਵਾਲੇ ਵਪਾਰੀ ਵੀ ਮੁੜ ਇਲਾਕੇ ਵਿੱਚ ਨਜ਼ਰ ਨਹੀਂ ਆਏ।
Post navigation
ਬਿਹਾਰ ਤੋਂ ਦਿੱਲੀ ਜਾ ਰਹੀ ਬੱਸ ਦੀ ਦੁੱਧ ਦੇ ਟੈਂਕਰ ਨਾਲ ਭਿਆਨਕ ਟੱਕਰ, 18 ਲੋਕਾਂ ਦੀ ਮੌ+ਤ, ਵਾਹਨਾਂ ਦੇ ਉੱਡੇ ਚੀਥੜੇ
ਕਿਸਾਨ ਨੂੰ ਡੰਗਕੇ ਭੱਜਿਆ ਸੱਪ, ਕਿਸਾਨ ਦੀ ਬਜਾਏ ਹੋਈ ਸੱਪ ਦੀ ਮੌ+ਤ, ਘਬਰਾਹਟ ਚ ਕਿਸਾਨ ਸੱਪ ਨੂੰ ਲੈਕੇ ਪਹੁੰਚਿਆ ਹਸਪਤਾਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us