ਛੁੱਟੀ ਤੇ ਆਇਆ ਸੀ ਬੀਐੱਸਐਫ ਜਵਾਨ, ਪ੍ਰੇਮੀ ਦੇ ਪਿਆਰ ‘ਚ ਪਾਗਲ ਹੋਈ ਪਤਨੀ ਨੇ ਰੋਟੀ ‘ਚ ਪਾ ਦਿੱਤਾ ਜ਼ਹਿਰ

ਅੱਜ ਦੇ ਸਮੇਂ ਵਿੱਚ ਇਨਸਾਨ ਕਿਸੇ ‘ਤੇ ਵੀ ਯਕੀਨ ਨਹੀਂ ਕਰ ਸਕਦਾ ਚਾਹੇ ਉਸਦੇ ਨਾਲ ਜਨਮ ਮਰਨ ਦੀਆਂ ਕਸਮਾਂ ਖਾਧੀਆਂ ਹੋਣ।  ਇਦਾਂ ਦਾ ਹੀ ਇੱਕ ਮਾਮਲਾ ਬਮਿਆਲ ਸੈਕਟਰ ਦੇ ਵਿੱਚ ਪੈਂਦੇ ਪਿੰਡ ਪਲਾਹ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਬੀਐਸਐਫ ਦਾ ਜਵਾਨ ਜੋ ਛੁੱਟੀ ਆਪਣੇ ਘਰ ਆਇਆ ਹੋਇਆ ਸੀ ਜਿਸ ਦੀ ਅਚਾਨਕ ਤਬੀਅਤ ਵਿਗੜ ਗਈ। ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਇਲਾਜ ਦੇ ਲਈ ਪਠਾਨਕੋਟ ਸਰਕਾਰੀ ਹੋਸਪਿਟਲ ਦਾਖਿਲ ਕਰਵਾਇਆ ਜਿੱਥੇ ਇਹ ਖੁਲਾਸਾ ਹੋਇਆ ਕਿ ਉਸ ਨੂੰ ਖਾਨੇ ਦੇ ਵਿੱਚ ਜਹਰੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ ਹੈ।

ਇਸ ਤੋਂ ਬਾਅਦ ਸਾਰਾ ਮਾਮਲਾ ਖੁੱਲ ਕੇ ਸਾਹਮਣੇ ਆ ਗਿਆ ਬੀਐਸਐਫ ਦੇ ਇਸ ਜਵਾਨ ਨੂੰ ਉਸ ਦੀ ਪਤਨੀ ਨੇ ਖਾਣੇ ਦੇ ਵਿੱਚ ਜ਼ਹਰੀਲਾ ਪਦਾਰਥ ਦਿੱਤਾ ਸੀ ਕਿਉਂਕਿ ਉਸਦਾ ਪਿੰਡ ਦੇ ਹੀ ਇੱਕ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਇਸ ਨੂੰ ਲੈ ਕੇ ਪੀੜਿਤ ਆਪਣੀ ਪਤਨੀ ਨੂੰ ਰੋਕਦਾ ਵੀ ਸੀ ਅਤੇ ਉਸਦੀ ਪਤਨੀ ਨੇ ਇਸ ਕਿੱਸੇ ਨੂੰ ਹੀ ਖਤਮ ਕਰਨ ਦੇ ਲਈ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਜ਼ਹਿਰ ਦੇ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ। ਫਿਲਹਾਲ ਬੀਐਸਐਫ ਦੇ ਇਸ ਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਦੀ ਮਾਂ ਨੇ ਦੱਸਿਆ ਕਿ ਉਸਦੀ ਨੂੰਹ ਨੇ ਉਸਦੇ ਪੁੱਤ ਨੂੰ ਰੋਟੀ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦੇ ਦਿੱਤਾ ਹੈ। ਕਿਉਂਕਿ ਉਸਦੀ ਨੂੰਹ ਦਾ ਪਿੰਡ ਦੇ ਹੀ ਕਿਸੇ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਰਸਤੇ ਦੇ ਵਿੱਚੋਂ ਹਟਾਉਣ ਦੇ ਲਈ ਉਸਨੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ। ਪੀੜਿਤ ਦੀ ਮਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ

ਉਧਰ ਇਸ ਪੂਰੇ ਮਾਮਲੇ ਦੇ ਬਾਰੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਿਸ ਨੌਜਵਾਨ ਨੂੰ ਜਹਿਰੀਲਾ ਪਦਾਰਥ ਦਿੱਤਾ ਗਿਆ ਹੈ ਉਹ ਬੀਐਸਐਫ ਦੇ ਵਿੱਚ ਤੈਨਾਤ ਹੈ ਅਤੇ ਛੁੱਟੀ ਘਰ ਵਾਪਸ ਆਇਆ ਸੀ, ਜਿਸ ਦੀ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਨੂੰ ਜਹਿਰੀਲਾ ਪਦਾਰਥ ਦਿੱਤਾ ਹੈ ।ਫਿਲਹਾਲ ਇਸ ਪੂਰੇ ਮਾਮਲੇ ਨੂੰ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਿਤ ਦੀ ਪਤਨੀ ਨੂੰ ਕਾਬੂ ਕਰ ਜੇਲ ਭੇਜ ਦਿੱਤਾ ਗਿਆ ਹੈ ਅਤੇ ਉਸਦਾ ਪ੍ਰੇਮੀ ਹਾਲੇ ਫਰਾਰ ਚਲ ਰਿਹਾ ਹੈ।

error: Content is protected !!