ਕਾਰ ਵਿੱਚ ਸਵਾਰ ਸਾਰੇ ਵਿਅਕਤੀ ਟੈਂਕਰ ਦੇ ਹੇਠਾਂ ਦੱਬ ਗਏ। ਇਹ ਹਾਦਸਾ ਚਾਰਭੁਜਾ ਥਾਣਾ ਸਰਕਲ ‘ਚ ਰਾਜਸਮੰਦ-ਗੋਮਤੀ ਫੋਰਲੇਨ (ਉਦੈਪੁਰ-ਬਿਆਵਰ ਹਾਈਵੇਅ) ‘ਤੇ ਮਾਨਸਿੰਘ ਕਾ ਗੁਢਾ ‘ਤੇ ਵਾਪਰਿਆ। ਮਰਨ ਵਾਲੇ ਸਾਰੇ ਕੇਲਵਾੜਾ (ਰਾਜਸਮੰਦ) ਦੇ ਰਹਿਣ ਵਾਲੇ ਸਨ।ਐਸਪੀ ਮਨੀਸ਼ ਤ੍ਰਿਪਾਠੀ ਨੇ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਅੱਜ (ਵੀਰਵਾਰ) ਸਵੇਰੇ ਕਰੀਬ 8.15 ਵਜੇ ਵਾਪਰਿਆ। ਕ੍ਰੇਟਾ ਕਾਰ ‘ਚ ਸਵਾਰ ਇੱਕੋ ਪਰਿਵਾਰ ਦੇ ਚਾਰ ਜੀਅ ਸਵੇਰੇ ਉਦੈਪੁਰ ਤੋਂ ਬੇਵਰ ਜਾ ਰਹੇ ਸਨ। ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ।
