ਆਈਆਈਐਮ ਕੈਂਪਸ ਦੇ ਵਿਦਿਆਰਥੀਆਂ ਨੇ ਕਿਹਾ ਕਿ ਜਿਵੇਂ ਹੀ ਨਿਹੰਗ ਕੈਂਪਸ ‘ਚ ਪਹੁੰਚਿਆ ਤਾਂ ਉਸ ਨੇ ਪਹਿਲਾਂ ਗੇਟ ‘ਤੇ ਹੀ ਖੜ੍ਹੇ ਸੁਰੱਖਿਆ ਗਾਰਡ ਦੀ ਕੁੱਟਮਾਰ ਕੀਤੀ ਅਤੇ ਤਲਵਾਰ ਕੱਢ ਕੇ ਧਮਕਾ ਕੇ ਕੈਂਪਸ ਵਿੱਚ ਦਾਖਲ ਹੋ ਗਿਆ। ਇਸ ਮਗਰੋਂ ਉਸ ਨੇ ਕੈਂਪਸ ਵਿੱਚ ਸਾਰਿਆਂ ਨੂੰ ਧਮਕੀ ਦਿੰਦਾ ਹੋਇਆ ਕੈਂਪਸ ਦੀ ਬੱਸ ‘ਚ ਚੜ੍ਹ ਗਿਆ ਅਤੇ ਵਿਿਦਆਰਥੀਆਂ, ਸਟਾਫ਼ ਅਤੇ ਬੱਸ ਡਰਾਈਵਰ ਨੂੰ ਧਮਕਾਇਆ।