ਪੁਲਿਸ ਨੇ ਮੁਲਜ਼ਮ ਪੁੱਤਰ ਨੂੰ ਫੜ ਲਿਆ ਪਰ ਲੋਕਾਂ ਦੇ ਵਿਰੋਧ ਤੇ ਮਾਂ ਦੇ ਅੰਤਿਮ ਸੰਸਕਾਰ ਲਈ ਬਾਅਦ ’ਚ ਉਸ ਨੂੰ ਛੱਡਣਾ ਪਿਆ। ਹੇਮਲਾਤ ਦਾ ਵਿਆਹ 25 ਸਾਲ ਪਹਿਲਾਂ ਰਾਜ ਬਹਾਦਰ ਨਾਲ ਹੋਇਆ ਸੀ। 2019 ’ਚ ਰਾਜ ਬਹਾਦਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮਹਿਲਾ ਆਪਣੇ ਪੇਕੇ ਆ ਗਈ।
ਜਦੋਂ ਵੀ ਸਹੁਰੇ ਜਾਂਦੀ ਤਾਂ ਸਹੁਰਾ ਪੱਖ ਵਿਵਾਦ ਖੜ੍ਹਾ ਕਰ ਲੈਂਦਾ। ਇਸ ਨੂੰ ਲੈ ਕੇ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਕਰੀਬ ਢਾਈ ਮਹੀਨੇ ਪਹਿਲਾਂ ਪੁਲਿਸ ਦੇ ਦਖਲ ਨਾਲ ਮਹਿਲਾ ਸਹੁਰਿਆਂ ਦੇ ਮਕਾਨ ’ਚ ਰਹਿਣ ਲੱਗੀ। ਮਹਿਲਾ ਨੇ ਸਹੁਰੇ ਪੱਖ ’ਤੇ ਇਕ ਵਾਰ ਫਿਰ ਛੇੜਛਾੜ ਦਾ ਦੋਸ਼ ਲਾਉਂਦਿਆਂ ਮਾਮਲਾ ਦਰਜ ਕਰਵਾਇਆ ਪਰ ਉਹ ਕਾਰਵਾਈ ਨਾ ਹੋਣ ਕਾਰਨ ਨਾਰਾਜ਼ ਸੀ। ਜਿਸ ਕਾਰਨ ਕੋਤਵਾਲੀ ’ਚ ਦੋਵਾਂ ਪੱਖਾਂ ਨੂੰ ਬੁਲਾਇਆ ਗਿਆ।
ਇਸ ਦੌਰਾਨ ਸਹੁਰੇ ਪੱਖ ਨੇ ਮਕਾਨ ਖਾਲੀ ਕਰਨ ਲਈ ਪੰਜ ਲੱਖ ਦੇਣ ਲਈ ਕਿਹਾ ਪਰ ਉਹ 10 ਲੱਖ ਮੰਗ ਰਹੀ ਸੀ। ਜਦੋਂ ਕੋਈ ਸਿੱਟਾ ਨਾ ਨਿਕਲਿਆ ਤਾਂ ਉਹ ਉਥੋਂ ਚਲੀ ਗਈ। ਕੁਝ ਦੇਰ ਬਾਅਦ ਵਾਪਸ ਆਈ ਤੇ ਆਪਣੇ ਉੱਤੇ ਪੈਟਰੋਲ ਛਿੜਕ ਲਿਆ। ਇਸੇ ਦੌਰਾਨ ਖਿੱਚ-ਧੂਹ ’ਚ ਉਸਦੇ ਪੁੱਤਰ ਦੇ ਹੱਥੋਂ ਲਾਈਟਰ ਹੇਠਾਂ ਡਿੱਗਿਆ ਤੇ ਮਹਿਲਾ ਨੂੰ ਅੱਗ ਲੱਗ ਗਈ। ਦੋਸ਼ ਹੈ ਕਿ ਪੁੱਤਰ ਨੇ ਜਾਣਬੁੱਝ ਕੇ ਮਾਂ ਨੂੰ ਅੱਗ ਲਾਈ ਸੀ। ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ•। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।