ਆਸ ਪਾਸ ਜਦ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਇਤਲਾਹ ਦਿੱਤੀ ਗਈ ਅਤੇ ਵਰਨਾਊ ਹਾਲਤ ਵਿੱਚ ਚੱਕ ਕੇ ਕਿਸਾਨ ਤਰਲੋਚਨ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਇਲਾਜ ਦੌਰਾਨ ਉਸਦੀ ਇੱਕ ਲੱਤ ਹੀ ਵੱਡ ਦੇਣੀ ਪਈ ਅਤੇ ਦੂਜੀ ਲੱਤ ਜਗ੍ਹਾ ਜਗ੍ਹਾ ਤੋਂ ਚਕਨਾਚੂਰ ਹੋ ਗਈ ਹੈ ਕਿਸਾਨ ਦਾ ਕਸੂਰ ਸਿਰਫ ਇਨਾ ਸੀ ਕਿ ਉਸ ਵੱਲੋਂ ਪਿੰਡ ਵਿੱਚ ਪਹਿਲਾਂ ਇੱਕ ਜਮੀਨ ਠੇਕੇ ਤੇ ਦਿੱਤੀ ਗਈ ਸੀ |
ਜਿਸ ਨੂੰ ਲੈ ਕੇ ਪਿੰਡ ਦੇ ਹੀ ਲੋਕਾਂ ਨਾਲ ਉਸਦਾ ਵਿਵਾਦ ਹੋਇਆ ਸੀ ਅਤੇ ਵਿਵਾਦ ਖਤਮ ਵੀ ਹੋ ਗਿਆ ਸੀ ਪਰ ਆਰੋਪੀਆਂ ਵੱਲੋਂ ਉਸਦੀ ਰੰਜਿਸ਼ ਮਨ ਵਿੱਚ ਰੱਖੀ ਅਤੇ ਕਿਸਾਨ ਨੂੰ ਕੁੱਟ ਕੁੱਟ ਕੇ ਅਦਮਰਾ ਕਰਕੇ ਸੁੱਟ ਦਿੱਤਾ ਆਰੋਪੀਆਂ ਵੱਲੋਂ ਕਿਸਾਨ ਦੀ ਇਸ ਕਦਰ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਕਿ ਸ਼ਾਇਦ ਉਹ ਹੁਣ ਆਪਣੀ ਜ਼ਿੰਦਗੀ ਵਿੱਚ ਕਦੀ ਆਪਣੇ ਪੈਰਾਂ ਤੇ ਖੜਾ ਵੀ ਨਹੀਂ ਹੋ ਸਕੇਗਾ ਅਤੇ ਪੁੱਤਾਂ ਵਾਂਗੂੰ ਸਾਂਭੀ ਆਪਣੀ ਜਮੀਨ ਤੇ ਸ਼ਾਇਦ ਕਦੀ ਉਹ ਗੇੜਾ ਵੀ ਨਹੀਂ ਮਾਰ ਸਕੇਗਾ |
ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁਕਦਮਾ ਦਰਜ ਕਰ ਲਿਆ ਗਿਆ ਹੈ ਹੈ ਪਰ ਅਜੇ ਤੱਕ ਆਰੋਪੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਜਲਦੀ ਆਰੋਪੀਆਂ ਨੂੰ ਫੜਨ ਦੇ ਦਾਅਵੇ ਕਰ ਰਹੀ ਹੈ।