INDIA ਗਠਜੋੜ ‘ਚ ਪਈ ਫੁੱਟ, AAP ਨੇ ਕਿਹਾ- ਅਸੀਂ ਆਪਣੇ ਦਮ ‘ਤੇ ਲੜਾਂਗੇ ਅਤੇ ਜਿੱਤਾਂਗੇ

INDIA ਗਠਜੋੜ ‘ਚ ਪਈ ਫੁੱਟ, AAP ਨੇ ਕਿਹਾ- ਅਸੀਂ ਆਪਣੇ ਦਮ ‘ਤੇ ਲੜਾਂਗੇ ਅਤੇ ਜਿੱਤਾਂਗੇ

ਚੰਡੀਗੜ੍ਹ (ਵੀਓਪੀ ਬਿਊਰੋ) ਹਰਿਆਣਾ ਵਿਧਾਨ ਸਭਾ ਚੋਣਾਂ ਦਾ ਜਲਦ ਐਲਾਨ ਹੋਣ ਵਾਲਾ ਹੈ। ਇਸੇ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਪੂਰੀ ਜੋਰ ਅਜਮਾਇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਜਿੱਥੇ ਹਰਿਆਣਾ ਦੀ ਖੇਤਰੀ ਪਾਰਟੀ ਇਹ ਏਨੇਲੋ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਗਠਜੋੜ ਕਰ ਲਿਆ ਹੈ।ਉੱਥੇ ਹੀ ਉਮੀਦ ਕੀਤੀ ਜਾ ਰਹੀ ਸੀ ਕਿ ਹੋਰ ਵੀ ਸਿਆਸੀ ਪਾਰਟੀਆਂ ਗਠਜੋੜ ਕਰਕੇ ਹਰਿਆਣਾ ਲੋਕ ਵਿਧਾਨ ਸਭਾ ਚੋਣਾਂ ਵਿੱਚ ਉਤਰਨਗੀਆ ਪਰ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਲੋਕ ਸਭਾ ਚੋਣਾਂ ਵਿੱਚ ਐਨਡੀਏ ਸਰਕਾਰ ਨੂੰ ਵੱਡੀ ਟੱਕਰ ਦੇਣ ਵਾਲਾ ਇੰਡੀਆ ਗਠਜੋੜ ਆਪਣੇ ਵਿਚਾਰਾਂ ਤੋਂ ਹਿੱਲ ਗਿਆ ਹੈ।


ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰਸ ਕਰਕੇ ਐਲਾਨ ਕਰ ਦਿੱਤਾ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੇ ਸਿਰ ‘ਤੇ ਇਲੈਕਸ਼ਨ ਲੜੇਗੀ ਅਤੇ ਹਰਿਆਣਾ ਦੀਆਂ 90 ਦੀਆਂ 90 ਸੀਟਾਂ ਉੱਤੇ ਆਪਣੇ ਉਮੀਦਵਾਰ ਖੜਾ ਕਰੇਗੀ ਅਤੇ ਉਹ ਵੀ ਕਿਸੇ ਸਿਆਸੀ ਪਾਰਟੀ ਦੇ ਨਾਲ ਗੱਠਜੋੜ ਤੋਂ ਬਿਨਾਂ ਆਮ ਆਦਮੀ ਪਾਰਟੀ ਦੇ ਇਸ ਐਲਾਨ ਤੋਂ ਬਾਅਦ ਇਹ ਗੱਲ ਜਾਹਿਰ ਹੋ ਗਈ ਹੈ ਕਿ ਹਰਿਆਣਾ ਵਿੱਚ ਇੰਡੀਆ ਗਠਜੋੜ ਵਿਧਾਨ ਸਭਾ ਇਲੈਕਸ਼ਨ ਨਹੀਂ ਲੜ ਰਿਹਾ।

ਜੇ ਆਮ ਆਦਮੀ ਪਾਰਟੀ ਆਪਣੇ ਪੱਧਰ ‘ਤੇ ਵਿਧਾਨ ਸਭਾ ਚੋਣਾਂ ਵਿੱਚ ਉਤਰਨ ਦੀ ਗੱਲ ਕਹਿ ਰਹੀ ਹੈ ਤਾਂ ਇਹ ਵੀ ਹੈ ਕਿ ਕਾਂਗਰਸ ਵੀ ਆਪਣੇ ਦਮ ‘ਤੇ ਹੀ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਉੱਤੇ ਆਪਣੇ ਉਮੀਦਵਾਰ ਖੜੇ ਕਰੇਗੀ। ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰਸ ਕਰਕੇ ਇਸ ਚੀਜ਼ ਦਾ ਐਲਾਨ ਕੀਤਾ ਹੈ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰਸ ਵਿੱਚ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਹੋਰ ਵੀ ਕਈ ਸੀਨੀਅਰ ਆਗੂ ਹਾਜ਼ਰ ਹੋਏ ਇਸ ਤਰਹਾਂ ਭਗਵੰਤ ਮਾਨ ਨੇ ਵੀ ਐਲਾਨ ਕੀਤਾ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਦਮ ਤੇ ਸਰਕਾਰ ਬਣਾਈ ਹੈ ਉਸੇ ਤਰਹਾਂ ਹਰਿਆਣਾ ਵਿੱਚ ਵੀ ਆਮ ਆਦਮੀ ਪਾਰਟੀ ਆਪਣੇ ਦਮ ਤੇ ਸਰਕਾਰ ਬਣਾਵੇਗੀ।

 

error: Content is protected !!