ਜਹਾਜ ’ਚ ਸਵਾਰ 19 ਲੋਕਾਂ ’ਚੋਂ 18 ਦੀ ਮੌਤ ਹੋ ਗਈ ਹੈ। ਜਖਮੀ ਪਾਇਲਟ ਕੈਪਟਨ ਮਨੀਸ਼ ਸਾਕਿਆ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜਹਾਜ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਜਹਾਜ ਨੇ ਤ੍ਰਿਭੁਵਨ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਤੋਂ ਥੋੜ੍ਹੀ ਦੇਰ ਬਾਅਦ ਇਹ ਸਵੇਰੇ ਕਰੀਬ 11 ਵਜੇ ਕਰੈਸ਼ ਹੋ ਗਿਆ। 9- ਜਹਾਜ ਸੂਰਿਆ ਏਅਰਲਾਈਨਜ ਦਾ ਸੀ। ਕਾਠਮੰਡੂ ਪੋਸਟ ਮੁਤਾਬਕ ਪੁਲਿਸ ਤੇ ਫਾਇਰਫਾਈਟਰਜ ਦੀਆਂ ਟੀਮਾਂ ਮੌਕੇ ’ਤੇ ਬਚਾਅ ਕਾਰਜ ਚਲਾ ਰਹੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਰੈਸ਼ ਹੋਣ ਤੋਂ ਬਾਅਦ ਜਹਾਜ ਵਿੱਚ ਅੱਗ ਲੱਗ ਗਈ। ਇਸ ਨੂੰ ਤੁਰੰਤ ਬੁਝਾਇਆ ਗਿਆ। ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ’ਚ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।