ਫੜ੍ਹੇ ਗਏ ਏਐਸਆਈ ਨੇ ਅੱਗੇ ਦੱਸਿਆ ਕਿ ਸਾਨੂੰ ਆਦੇਸ਼ ਮਿਲੇ ਸਨ ਕਿ ਵਿਧਾਇਕ ਰਮਨ ਅਰੋੜਾ ਨੇ ਉਕਤ ਪ੍ਰੋਗਰਾਮ ਵਿੱਚ ਆਉਣਾ ਹੈ, ਇਸ ਲਈ ਅਸੀਂ ਇੱਥੇ ਆਏ ਹਾਂ। ਪਰ ਮੌਕੇ ਉੱਤੇ ਮੌਜੂਦ ਵਿਧਾਇਕ ਨੇ ਕਿਹਾ ਕਿ ਮੇਰੀ ਆਪਣੀ ਨਿੱਜੀ ਸੁਰੱਖਿਆ ਹੈ ਅਤੇ ਜੇਕਰ ਮੇਰੀ ਸੁਰੱਖਿਆ ਵਿੱਚ ਵੀ ਆਏ ਸਨ ਤਾਂ ਇਹਨਾਂ ਦੇ ਡਿਊਟੀ ਦੌਰਾਨ ਸ਼ਰਾਬ ਕਿਉਂ ਪੀਤੀ ?
ਇਸ ਦੌਰਾਨ ਮੌਕੇ ‘ਤੇ ਮੌਜੂਦ ‘ਆਪ’ ਵਿਧਾਇਕ ਰਮਨ ਅਰੋੜਾ ਨੇ ਤੁਰੰਤ ਐਸਐਸਪੀ ਅੰਕੁਰ ਗੁਪਤਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ। ਵਿਧਾਇਕ ਨੇ ਐਸਐਸਪੀ ਗੁਪਤਾ ਨੂੰ ਕਿਹਾ-ਤੁਹਾਡੇ ਪੰਜ ਮੁਲਾਜ਼ਮ ਬਿਨਾਂ ਬੁਲਾਏ ਰਿਜ਼ੋਰਟ ਵਿੱਚ ਆਏ ਹਨ ਅਤੇ ਸ਼ਰਾਬ ਪੀ ਰਹੇ ਹਨ। ਇਹਨਾਂ ਨੇ ਸਟਾਫ਼ ਨੇ ਪਰਿਵਾਰ ਨਾਲ ਦੁਰਵਿਵਹਾਰ ਕੀਤਾ ਹੈ। ਜਿਸ ਤੋਂ ਬਾਅਦ ਐੱਸਐੱਸਪੀ ਨੇ ਤੁਰੰਤ ਪਤਾਰਾ ਥਾਣਾ ਇੰਚਾਰਜ ਨੂੰ ਮੌਕੇ ‘ਤੇ ਭੇਜਿਆ ਅਤੇ ਮਾਮਲੇ ‘ਚ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।