ਸੜਕ ਹਾਦਸੇ ‘ਚ ਪਤੀ-ਪਤੀ ਅਤੇ ਬੱਚੀ ਸਮੇਂਤ 5 ਦੀ ਮੌ+ਤ, 1 ਸਾਲ ਦੀ ਮਾਸੂਮ ਦੀ ਬਚੀ ਜਿੰਦਗੀ, ਜਾ ਰਹੇ ਸਨ ਰਿਸ਼ਤੇਦਾਰੀ ‘ਚ

ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਪਤੀ-ਪਤਨੀ ਅਤੇ ਉਨ੍ਹਾਂ ਦੀ ਨਾਬਾਲਗ ਬੇਟੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਚਿਤੌੜਗੜ੍ਹ-ਨਿੰਬਹੇੜਾ ਹਾਈਵੇਅ ‘ਤੇ ਹੋਏ ਇਸ ਹਾਦਸੇ ‘ਚ ਇਕ ਸਾਲ ਦੀ ਬੱਚੀ ਜ਼ਖਮੀ ਹੋ ਗਈ ਹੈ।

ਪੁਲਸ ਮੁਤਾਬਕ ਇਹ ਹਾਦਸਾ ਨਿੰਬਹੇੜਾ ਸਦਰ ਥਾਣਾ ਖੇਤਰ ‘ਚ ਚਿਤੌੜਗੜ੍ਹ-ਨਿੰਬਹੇੜਾ ਹਾਈਵੇ ‘ਤੇ ਉਸ ਸਮੇਂ ਹੋਇਆ ਜਦੋਂ ਇਕ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਬਾਈਕ ‘ਤੇ 6 ਲੋਕ ਸਵਾਰ ਸਨ। ਮ੍ਰਿਤਕਾਂ ਵਿੱਚੋਂ ਦੋ ਇੱਕ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਦੇ ਸਨ ਅਤੇ ਕੰਮ ਤੋਂ ਵਾਪਸ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।

ਥਾਣਾ ਮੁਖੀ ਸੰਜੇ ਸ਼ਰਮਾ ਨੇ ਦੱਸਿਆ ਕਿ ਭਵਾਲੀਆ ਪਿੰਡ ਨੇੜੇ ਬੀਤੀ ਰਾਤ ਇੱਕ ਭਾਰੀ ਵਾਹਨ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਔਰਤ ਅਤੇ ਅੱਠ ਸਾਲਾ ਬੱਚੀ ਸਮੇਤ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਸਾਲ ਦੀ ਬੱਚੀ ਜ਼ਖ਼ਮੀ ਹੋ ਗਈ।

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 32 ਸਾਲਾ ਰੋਸ਼ਨ, ਉਸ ਦੀ ਪਤਨੀ ਰਾਮਕੰਨਿਆ (30) ਅਤੇ ਉਨ੍ਹਾਂ ਦੀ ਧੀ ਤਾਰਾ (11) ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਦੋ ਹੋਰ ਮ੍ਰਿਤਕਾਂ ਵਿੱਚ ਪਤੀ-ਪਤਨੀ ਦਾ ਰਿਸ਼ਤੇਦਾਰ ਨਾਰੂ (32) ਅਤੇ ਦੋਸਤ ਜੀਵਨ (38) ਸ਼ਾਮਲ ਹਨ। ਰੋਸ਼ਨ ਦੀ ਇੱਕ ਸਾਲ ਦੀ ਬੇਟੀ ਮਹਿਮਾ ਹਾਦਸੇ ਵਿੱਚ ਵਾਲ-ਵਾਲ ਬਚ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।ਥਾਣੇਦਾਰ ਨੇ ਦੱਸਿਆ ਕਿ ਇਹ ਸਾਰੇ ਨੇੜਲੇ ਫੈਕਟਰੀਆਂ ਵਿੱਚ ਮਜ਼ਦੂਰ ਵਜੋਂ ਕੰਮ ਕਰਦੇ ਸਨ ਅਤੇ ਮੱਧ ਪ੍ਰਦੇਸ਼ ਦੇ ਨੀਮਚ ਵਿੱਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਨ।

error: Content is protected !!