Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
8
ਸਨਕੀ ਪ੍ਰੇਮੀ ਨੇ ਆਪਣੀ 45 ਸਾਲਾਂ ਪ੍ਰੇਮਿਕਾ ਦਾ ਕੀਤਾ ਕ+ਤ+ਲ, ਬੱਚੇ ਵੱਡੇ ਹੋਣ ਕਾਰਨ ਗੱਲ ਕਰਨ ਤੋਂ ਕਰ ਰਹੀ ਸੀ ਮਨ੍ਹਾ
Crime
Latest News
Love story
National
Punjab
ਸਨਕੀ ਪ੍ਰੇਮੀ ਨੇ ਆਪਣੀ 45 ਸਾਲਾਂ ਪ੍ਰੇਮਿਕਾ ਦਾ ਕੀਤਾ ਕ+ਤ+ਲ, ਬੱਚੇ ਵੱਡੇ ਹੋਣ ਕਾਰਨ ਗੱਲ ਕਰਨ ਤੋਂ ਕਰ ਰਹੀ ਸੀ ਮਨ੍ਹਾ
August 8, 2024
Voice of Punjab
ਸਨਕੀ ਪ੍ਰੇਮੀ ਨੇ ਆਪਣੀ 45 ਸਾਲਾਂ ਪ੍ਰੇਮਿਕਾ ਦਾ ਕੀਤਾ ਕ+ਤ+ਲ, ਬੱਚੇ ਵੱਡੇ ਹੋਣ ਕਾਰਨ ਗੱਲ ਕਰਨ ਤੋਂ ਕਰ ਰਹੀ ਸੀ ਮਨ੍ਹਾ
ਵੀਓਪੀ ਬਿਊਰੋ – ਪੰਜਾਬ ਵਿੱਚ ਜਿੱਥੇ ਆਏ ਦਿਨ ਅਪਰਾਧਿਕ ਘਟਨਾ ਵਿੱਚ ਵਾਧਾ ਹੋ ਰਿਹਾ ਹੈ। ਉੱਥੇ ਹੀ ਲੋਕ ਅਪਰਾਧ ਕਰਨ ਤੋਂ ਪਹਿਲਾਂ ਵੀ ਇੱਕ ਮਿੰਟ ਨਹੀਂ ਸੋਚਦੇ। ਫਰੀਦਕੋਟ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅੱਧਖੜ ਉਮਰ ਦੇ ਪ੍ਰੇਮੀ ਪ੍ਰੇਮਿਕਾ ਨੇ ਨਵਾਂ ਹੀ ਚੰਦ ਚਾਰ ਦਿੱਤਾ। ਦਰਅਸਲ ਜਦੋਂ ਪ੍ਰੇਮਿਕਾ ਦੇ ਬੱਚੇ ਵੱਡੇ ਹੋ ਗਏ ਤਾਂ ਉਸਨੇ ਆਪਣੇ ਪ੍ਰੇਮੀ ਨੂੰ ਕਿਹਾ ਕਿ ਹੁਣ ਉਹ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਕਿਉਂਕਿ ਬੱਚੇ ਮੇਰੇ ‘ਤੇ ਸ਼ੱਕ ਕਰਦੇ ਹਨ। ਇਸ ਤੋਂ ਬਾਅਦ ਸਨਕੀ ਪ੍ਰੇਮੀ ਨੇ ਕਿਹਾ ਕਿ ਜੇ ਉਹ ਮੇਰੇ ਨਾਲ ਗੱਲ ਨਹੀਂ ਕਰੇਗੀ ਤਾਂ ਉਹ ਦੋ ਜਿੰਦਗੀਆਂ ਖਰਾਬ ਕਰ ਦੇਵੇਗਾ।ਪ੍ਰੇਮਿਕਾ ਨੇ ਕਿਹਾ ਕਿ ਤੂੰ ਜੋ ਕਰਨਾ ਕਰ ਲੈ ਪਰ ਮੈਂ ਹੁਣ ਗੱਲ ਨਹੀਂ ਕਰ ਸਕਦੀ ਕਿਉਂਕਿ ਮੇਰੇ ਬੱਚੇ ਵੱਡੇ ਹੋ ਗਏ ਹਨ। ਇਸ ਗੱਲ ਤੋਂ ਖਫਾ ਪ੍ਰੇਮੀ ਨੇ ਆਪਣੀ 45 ਸਾਲਾ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਆਓ ਜਾਣਦੇ ਹਾਂ ਪੂਰਾ ਮਾਮਲਾ।
ਫਰੀਦਕੋਟ ਵਿੱਚ ਇੱਕ ਸਨਕੀ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਦੋਸ਼ੀ ਨੇ ਬੁੱਧਵਾਰ ਸਵੇਰੇ ਫਰੀਦਕੋਟ ਦੇ ਥਾਣਾ ਸਦਰ ਕੋਟਕਪੂਰਾ ਦੇ ਪਿੰਡ ਔਲਖ ‘ਚ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਸੁਖਪ੍ਰੀਤ ਕੌਰ (45) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਕੋਟਕਪੂਰਾ ਵਾਸੀ ਗੁਰਮੀਤ ਸਿੰਘ ਉਰਫ਼ ਗੋਰਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੀ ਕੋਟਕਪੂਰਾ ਨਿਵਾਸੀ ਗੁਰਮੀਤ ਸਿੰਘ ਗੋਰਾ ਨਾਲ ਗੱਲਬਾਤ ਚੱਲ ਰਹੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਮਾਂ ਨੇ ਨੌਜਵਾਨ ਨਾਲ ਸਬੰਧ ਤੋੜ ਲਏ ਸਨ। ਮੁਲਜ਼ਮ ਨੌਜਵਾਨ ਉਸ ਨੂੰ ਗੱਲ ਨਾ ਕਰਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਬੁੱਧਵਾਰ ਸਵੇਰੇ 7 ਵਜੇ ਦੇ ਕਰੀਬ ਜਦੋਂ ਉਸ ਦੀ ਮਾਂ ਦੁੱਧ ਲੈਣ ਜਾ ਰਹੀ ਸੀ ਤਾਂ ਪਹਿਲਾਂ ਤੋਂ ਹੀ ਤਾਕ ‘ਚ ਬੈਠੇ ਗੁਰਮੀਤ ਨੇ ਉਸ ‘ਤੇ ਕਿਰਚ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਡੀਐੱਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Post navigation
ਜ਼ਮਾਨਤ ਤੇ ਜੇਲ੍ਹ ਚੋਂ ਆਈ ਮਾਮੀ ਭਾਣਜੇ ਨਾਲ ਮਿੱਲਕੇ ਉਜਾੜਣ ਲੱਗੀ ਲੋਕਾਂ ਦੇ ਘਰ, 33 ਕਰੋੜ ਦਾ ਨਸ਼ਾ ਬਰਾਮਦ
ਫਲਾਪ ਫਿਲਮਾਂ ਤੋਂ ਅੱਕਿਆ ਅਕਸ਼ੈ ਕੁਮਾਰ, ਹਾਜੀ ਅਲੀ ਦਰਗਾਹ ਜਾ ਕੇ ਮੰਗੀ ਹਿੱਟ ਫਿਲਮ ਲਈ ਮੰਨਤ, ਦਾਨ ਕੀਤੇ 1.21 ਕਰੋੜ ਰੁਪਏ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us