ਇਸ ਸਾਲ ਇਹ ਤਿਉਹਾਰ 19 ਅਗਸਤ ਯਾਨੀਕਿ ਸੋਮਵਾਰ ਨੂੰ ਹੈ। ਜਿਸ ਦੇ ਚੱਲਦੇ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵੱਲੋਂ ਔਰਤਾਂ ਨੂੰ ਖਾਸ ਸੌਗਾਤ ਦਿੰਦੇ ਹੋਏ ਫ੍ਰੀ ਬੱਸ ਸਰਵਿਸ ਦਾ ਐਲਾਨ ਕੀਤਾ ਹੈ।
19.08.2024 ਨੂੰ ਰੱਖੜੀ ਬੰਧਨ ਦੇ ਇਸ ਸ਼ੁਭ ਮੌਕੇ ‘ਤੇ ਔਰਤਾਂ ਦੀ ਮੁਫਤ ਯਾਤਰਾ ਦੀ ਸਹੂਲਤ ਲਈ, ਮਾਨਯੋਗ ਪ੍ਰਸ਼ਾਸਕ ਯੂਟੀ, ਚੰਡੀਗੜ੍ਹ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਟ੍ਰਾਈ ਸਿਟੀ ਖੇਤਰ ਯਾਨੀ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿੱਚ ਚੱਲਣ ਵਾਲੀਆਂ ਏਸੀ ਅਤੇ ਨਾਨ-ਏਸੀ ਲੋਕਲ ਬੱਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ।