ਅਮਰੀਕਾ ‘ਚ ਸੜਕ ਹਾਦਸੇ ‘ਚ ਖਤਮ ਹੋਇਆ ਭਾਰਤੀ ਪਰਿਵਾਰ, ਕਾਰਾਂ ਦੀ ਟੱਕਰ ‘ਚ 5 ਦੀ ਮੌ×ਤ
ਟੈਕਸਾਸ (ਵੀਓਪੀ ਬਿਊਰੋ) ਵਿਦੇਸ਼ਾਂ ਵਿੱਚ ਭਾਰੀ ਗਿਣਤੀ ਵਿੱਚ ਪੰਜਾਬੀ ਅਤੇ ਭਾਰਤੀ ਲੋਕ ਵੱਸਦੇ ਹਨ ਅਤੇ ਇਸਦੇ ਨਾਲ ਹੀ ਅਮਰੀਕਾ ਤੇ ਕੈਨੇਡਾ ਵਰਗੇ ਦੇਸ਼ਾਂ ਵਿੱਚੋਂ ਭਾਰਤੀ ਲੋਕਾਂ ਦੀਆਂ ਮੌਤਾਂ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹੋ ਜਿਹੀਆਂ ਮੌਤਾਂ ਦੀ ਖਬਰ ਸੁਣ ਕੇ ਪਰਿਵਾਰਾਂ ਦੇ ਨਾਲ ਨਾਲ ਆਮ ਲੋਕਾਂ ਦੇ ਦਿਲ ਵੀ ਝੰਝੋਰੇ ਜਾਂਦੇ ਹਨ। ਜਦ ਇੱਕ ਪਰਿਵਾਰ ਆਪਣਾ ਦੇਸ਼ ਛੱਡ ਕੇ ਬੈਗਾਨੇ ਦੇਸ਼ ਵਿੱਚ ਕਮਾਈ ਕਰਨ ਜਾਂਦਾ ਹੈ ਤਾਂ ਉਥੇ ਵਾਪਰੀ ਅਜਿਹੀ ਮੰਦਭਾਗੀ ਘਟਨਾ ਤੋਂ ਬਾਅਦ ਹਰ ਦੀਆਂ ਅੱਖਾਂ ਵਿੱਚੋਂ ਹੰਜੂ ਹੋਣਾ ਲਾਜ਼ਮੀ ਹੈ। ਅਜਿਹਾ ਹੀ ਇੱਕ ਮਾਮਲਾ ਹੁਣ ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਵਾਪਰਿਆ ਹੈ, ਜਿੱਥੇ ਇਹ ਭਿਆਨਕ ਸੜਕ ਹਾਦਸੇ ਵਿੱਚ ਭਾਰਤੀ ਪਰਿਵਾਰ ਦੀ ਮੌਤ ਹੋ ਗਈ ਹੈ।
ਅਮਰੀਕਾ ਦੇ ਟੈਕਸਾਸ ਵਿੱਚ ਇੱਕ ਭਿਆਨਕ ਕਾਰ ਹਾਦਸੇ ਵਿੱਚ ਤਿੰਨ ਭਾਰਤੀਆਂ ਦੀ ਮੌਤ ਹੋ ਗਈ। ਇਹ ਸਾਰੇ ਇੱਕੋ ਪਰਿਵਾਰ ਨਾਲ ਸਬੰਧਤ ਸਨ। ਇਹ ਹਾਦਸਾ ਟੈਕਸਾਸ ਦੇ ਲੈਂਪਾਸਾਸ ਕਾਉਂਟੀ ਨੇੜੇ ਬੁੱਧਵਾਰ ਨੂੰ ਵਾਪਰਿਆ। ਮਰਨ ਵਾਲਿਆਂ ‘ਚ ਅਰਵਿੰਦ ਮਣੀ, ਉਸ ਦੀ ਪਤਨੀ ਪ੍ਰਦੀਪਾ ਅਰਵਿੰਦ ਅਤੇ 17 ਸਾਲਾ ਧੀ ਐਂਡਰੀਲ ਅਰਵਿੰਦ ਸ਼ਾਮਲ ਹਨ। ਹੁਣ ਪਰਿਵਾਰ ਵਿੱਚ ਸਿਰਫ਼ 14 ਸਾਲ ਦਾ ਬੇਟਾ ਏਡਿਰਿਅਨ ਬਚਿਆ ਹੈ।
ਜਾਣਕਾਰੀ ਅਨੁਸਾਰ ਅਰਾਵਿੰਦ ਆਪਣੀ ਧੀ ਨੂੰ ਉੱਤਰੀ ਟੈਕਸਾਸ ਵਿੱਚ ਕਾਲਜ ਲੈ ਕੇ ਜਾ ਰਿਹਾ ਸੀ। ਐਂਡਰਿਲ ਨੇ ਹੁਣੇ ਹੀ ਹਾਈ ਸਕੂਲ ਗ੍ਰੈਜੂਏਟ ਕੀਤਾ ਸੀ ਅਤੇ ਡੱਲਾਸ ਯੂਨੀਵਰਸਿਟੀ ਵਿੱਚ ਕੰਪਿਊਟਰ ਦੀ ਪੜ੍ਹਾਈ ਕਰਨ ਦੀ ਯੋਜਨਾ ਬਣਾਈ ਸੀ। ਇਸ ਦੌਰਾਨ ਅਰਵਿੰਦ ਨੇ ਆਪਣੇ ਬੇਟੇ ਨੂੰ ਨਾਲ ਨਾ ਲਿਜਾਣ ਦਾ ਫੈਸਲਾ ਕੀਤਾ, ਕਿਉਂਕਿ ਉਸਦਾ ਸਕੂਲ ਚੱਲ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਕਾਰ ਦਾ ਪਿਛਲਾ ਟਾਇਰ ਫਟਣ ਕਾਰਨ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠੀ ਅਤੇ ਨਾਲ ਲੱਗਦੀ ਲੇਨ ਵਿੱਚ ਜਾ ਵੱਜੀ।