ਜਿਸ ਦੇ ਚਲਦੇ ਅਸੀਂ ਇਸਦੀ ਸ਼ਿਕਾਇਤ ਥਾਣਾ ਲੋਪੋ ਕੇ ਵਿਖੇ ਵੀ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ 11 ਦਿਨ ਹੋ ਚੱਲੇ ਹਨ ਕੁੜੀ ਨੂੰ ਘਰੋਂ ਭੱਜੇ ਹੋਏ ਪਰ ਕੁੜੀ ਦਾ ਕੋਈ ਅਥਾ ਪਤਾ ਨਹੀਂ ਲੱਗ ਰਿਹਾ ਉਹਨਾਂ ਕਿਹਾ ਕਿ ਅਸੀਂ ਲੜਕੇ ਦੇ ਚਾਚੇ ਨੂੰ ਵੀ ਮਿਲੇ ਪਹਿਲੋਂ ਉਸ ਵੱਲੋਂ ਸਾਨੂੰ ਕਿਹਾ ਗਿਆ ਕਿ ਤੁਹਾਡੀ ਕੁੜੀ ਦੋ ਤਿੰਨ ਦਿਨ ਤੱਕ ਵਾਪਸ ਆ ਜਾਵੇਗੀ ਤੇ ਹੁਣ ਉਹ ਵੀ ਸਾਨੂੰ ਧਮਕੀਆਂ ਦੇ ਰਿਹਾ ਹੈ ਕਿ ਤੁਹਾਨੂੰ ਜਾਨੋ ਮਾਰ ਦਿੱਤਾ ਜਾਵੇਗਾ।
ਜਾਓ ਜੋ ਜੋ ਕਰਨਾ ਕਰ ਲਓ ਸਾਡੇ ਕੋਲ ਕੋਈ ਕੁੜੀ ਨਹੀਂ ਤਾਂ ਸਾਡੀ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਾਂ ਜਿਸ ਦੇ ਚਲਦੇ ਅੱਜ ਅਸੀਂ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਨੂੰ ਮਿਲਣ ਲਈ ਵੀ ਪੁੱਜੇ ਸਾਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਨੇ ਵੀ ਸਾਨੂੰ ਅਸ਼ਵਾਸਨ ਦਿੱਤਾ ਹੈ ਕਿ ਜਲਦ ਹੀ ਤੁਹਾਡੇ ਸੁਣਵਾਈ ਕੀਤੀ ਜਾਵੇਗੀ