ਉੱਥੇ ਹੀ ਇਸ ਟ੍ਰੇਨ ਵਿੱਚ ਸਫਰ ਕਰ ਰਹੇ ਇੱਕ ਯਾਤਰੀ ਰੌਬੀ ਢੰਡ ਨੇ ਦੱਸਿਆ ਕਿ ਡ੍ਰਾਈਵਰ ਨੇ ਉਨ੍ਹਾਂ ਨੂੰ ਦੇਖ ਕੇ ਤੁਰੰਤ ਬ੍ਰੇਕ ਲਾ ਕੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਰੁਕਦਿਆਂ-ਰੁਕਦਿਆਂ ਗੱਡੀ ਉਨ੍ਹਾਂ ਦੇ ਉੱਪਰੋਂ ਲੰਘ ਗਈ । ਇਹ ਵੀ ਪਤਾ ਲੱਗਿਆ ਹੈ ਕਿ ਰੇਲ ਗੱਡੀ ਅੱਗੇ ਛਾਲ ਮਾਰਨ ਤੋਂ ਪਹਿਲਾਂ ਪਰਿਵਾਰ ਨੇ ਆਪਣੀ ਕਾਰ ਨੇੜੇ ਰੇਲਵੇ ਕਰਾਸਿੰਗ ਕੋਲ ਖੜ੍ਹੀ ਕਰ ਦਿੱਤੀ ਸੀ।
ਪ੍ਰਤੱਖਦਰਸ਼ੀ ਲੋਕਾਂ ਮੁਤਾਬਿਕ ਪਰਿਵਾਰ ਨੇ 28 ਮਿੰਟ ਤੱਕ ਟਰੇਨ ਦੇ ਆਉਣ ਦਾ ਇੰਤਜ਼ਾਰ ਕੀਤਾ ਆਪੋਣੇ ਬੇਟੇ ਨੂੰ ਇਹ ਕਹਿਕੇ ਘਰ ਤੋਂ ਲੈਕੇ ਆਇਆ ਸੀ ਕਿ ਉਸਨੂੰ ਚਾਕਲੇਟ ਦਿਵਾਏਗਾ।ਜਾਣਕਾਰੀ ਮੁਤਾਬਿਕ ਮ੍ਰਿਤਕ ਕੰਮ ਨਾ ਮਿਲਣ ਕਾਰਨ ਕਾਫੀ ਪਰੇਸ਼ਾਨ ਸੀ ਅਤੇ ਕਰਜ਼ੇ ਵਾਲੇ ਉਸਨੂੰ ਪਰੇਸ਼ਾਨ ਕਰਦੇ ਸਨ।