ਦੱਸ ਦਈਏ ਕਿ ਜਸਦੀਪ ਸਿੰਘ ਗਿੱਲ ਜੋ ਹਾਲ ਹੀ ਵਿੱਚ ਰਾਧਾ ਸੁਆਮੀ ਬਿਆਸ ਡੇਰਾ ਦੇ ਨਵੇਂ ਸ੍ਰਪ੍ਰਸਤ ਨਿਯੁਕਤ ਕੀਤੇ ਗਏ ਹਨ, ਦਾ ਪਿਛੋਕੜ ਬਹੁਤ ਹੀ ਪ੍ਰਭਾਵਸ਼ਾਲੀ ਹੈ। ਉਹ ਯੂਨੀਵਰਸਿਟੀ ਆਫ ਕੈਮਬ੍ਰਿਜ ਤੋਂ ਕੇਮੀਕਲ ਇੰਜੀਨੀਅਰਿੰਗ ਵਿੱਚ ਪੀ.ਐਚ.ਡੀ. ਰੱਖਦੇ ਹਨ, ਜੋ ਕਿ ਦੁਨੀਆ ਦੇ ਸਭ ਤੋਂ ਪ੍ਰਤਿਸ਼ਠਿਤ ਸੰਸਥਾਨਾਂ ਵਿੱਚੋਂ ਇੱਕ ਹੈ।
ਇਸ ਤੋਂ ਇਲਾਵਾ, ਉਨ੍ਹਾਂ ਨੇ ਲੰਡਨ ਬਿਜ਼ਨੈਸ ਆਫ ਸਕੂਲ ਵਿੱਚ ਇੱਕ ਏਗਜ਼ੈਕਟਿਵ ਐਜੂਕੇਸ਼ਨ ਪ੍ਰੋਗਰਾਮ ਵੀ ਪੂਰਾ ਕੀਤਾ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਆਪਣੀ ਅੰਡਰਗ੍ਰੈਜੂਏਟ ਡਿਗਰੀ ਭਾਰਤ ਦੇ ਸਿਖਰਲੇ ਇੰਜੀਨੀਅਰਿੰਗ ਸਕੂਲਾਂ ਵਿੱਚੋਂ ਇੱਕ, ਭਾਰਤੀ ਪ੍ਰੌਧੋਗਿਕੀ ਸੰਸਥਾਨ ਦਿੱਲੀ ਤੋਂ ਹਾਸਲ ਕੀਤੀ।