ਪੀੜਤਾ ਨੇ ਇਲਜ਼ਾਮ ਲਾਇਆ ਕਿ ਉਸ ਦੇ ਮਾਤਾ-ਪਿਤਾ ਨੇ ਉਸ ਦੇ ਸਹੁਰਿਆਂ ਨੂੰ ਦਾਜ ‘ਚ ਕਾਫੀ ਕੁਝ ਦਿੱਤਾ ਸੀ। ਪਰ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੇ ਪਤੀ ਨੇ ਦਾਜ ਦਾ ਸਾਰਾ ਸਮਾਨ ਵੇਚ ਦਿੱਤਾ। ਵਿਆਹੁਤਾ ਔਰਤ ਦਾ ਨਾਂ ਤਬੱਸੁਮ ਆਰਾ ਹੈ, ਜੋ ਜ਼ਮਾਨੀਆ ਤਹਿਸੀਲ ਦੇ ਇਕ ਪਿੰਡ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਫਿਰੋਜ਼ ਖਾਨ ਨਾਲ ਹੋਇਆ ਸੀ। ਫਿਰੋਜ਼ ਬਦਕੀ ਸਰੀਪੁਰ ਦਾ ਰਹਿਣ ਵਾਲਾ ਸੀ। ਇਹ ਵਿਆਹ 19 ਅਕਤੂਬਰ 2022 ਨੂੰ ਹੋਇਆ ਸੀ।ਵਿਆਹੁਤਾ ਦਾ ਇਲਜ਼ਾਮ ਹੈ ਕਿ ਵਿਆਹ ‘ਚ ਦਾਜ ਦਾ ਸਾਰਾ ਸਮਾਨ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 4 ਲੱਖ ਰੁਪਏ ਦੇ ਗਹਿਣੇ ਵੀ ਦਿੱਤੇ ਸਨ। ਵਿਆਹ ਸਮੇਂ ਲੜਕੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਫਿਰੋਜ਼ ਦੀ ਖਿਡੌਣਿਆਂ ਦੀ ਹੋਲਸੇਲ ਦੁਕਾਨ ਹੈ। ਉਹ ਹਰ ਮਹੀਨੇ 50 ਹਜ਼ਾਰ ਰੁਪਏ ਕਮਾਉਂਦਾ ਹੈ। ਇਸ ਤੋਂ ਇਲਾਵਾ ਦੁਕਾਨ ਚਲਾਉਣ ਲਈ 10 ਦੇ ਕਰੀਬ ਨੌਕਰ ਵੀ ਰੱਖੇ ਗਏ ਹਨ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਦੀ ਸਹਿਮਤੀ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ।