ਇਲਾਜ ਲਈ ਆਈ ਨਰਸ ਨਾਲ ਮਰੀਜ਼ ਕਰਨ ਲੱਗਾ ਅਸ਼ਲੀਲ ਹਰਕਤਾਂ, ਪੁਲਿਸ ਕਹਿੰਦੀ- ਚੱਲ ਪੁੱਤ ਤੇਰਾ ਇਲਾਜ ਇੱਥੇ ਨ੍ਹੀਂ ਚੌਕੀ ਕਰਦੇ ਆ

ਇਲਾਜ ਲਈ ਆਈ ਨਰਸ ਨਾਲ ਮਰੀਜ਼ ਕਰਨ ਲੱਗਾ ਅਸ਼ਲੀਲ ਹਰਕਤਾਂ, ਪੁਲਿਸ ਕਹਿੰਦੀ- ਚੱਲ ਪੁੱਤ ਤੇਰਾ ਇਲਾਜ ਇੱਥੇ ਨ੍ਹੀਂ ਚੌਕੀ ਕਰਦੇ ਆ

ਵੀਓਪੀ ਬਿਊਰੋ – ਜਿੱਥੇ ਇੱਕ ਪਾਸੇ ਪਹਿਲਾਂ ਹੀ ਕੋਲਕਾਤਾ ਕਾਂਡ ਨੂੰ ਲੈਕੇ ਲੋਕਾਂ ਵਿੱਚ ਬਹੁਤ ਰੋਸ ਸੀ, ਉੱਥੇ ਹੀ ਹੁਣ ਫਿਰ ਇੱਕ ਨਰਸ ਨਾਲ ਬੇਹੁੱਦੀ ਹਰਕਤ ਸਾਹਮਣੇ ਆਈ ਹੈ। ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ‘ਚ ਸਰਕਾਰੀ ਹਸਪਤਾਲ ‘ਚ ਡਿਊਟੀ ‘ਤੇ ਮੌਜੂਦ ਨਰਸ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਰੀਜ਼ ਨੇ ਨਰਸ ਨੂੰ ਡਰਿੱਪ ਚੜ੍ਹਾਉਂਦੇ ਹੋਏ ਉਸ ਨਾਲ ਛੇੜਛਾੜ ਕੀਤੀ ਗਈ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਤੇਜ਼ ਬੁਖਾਰ ਹੋਣ ਕਾਰਨ ਸਟਰੈਚਰ ’ਤੇ ਹਸਪਤਾਲ ਲਿਆਂਦਾ ਗਿਆ। ਨਰਸ ਨੇ ਦੋਸ਼ੀ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ।


ਨਰਸ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਜਦੋਂ ਉਹ ਮਰੀਜ਼ ਦੀ ਦੇਖਭਾਲ ਕਰ ਰਹੀ ਸੀ ਤਾਂ ਮਰੀਜ਼ ਨੇ ਉਸ ਨੂੰ ਅਣਉਚਿਤ ਢੰਗ ਨਾਲ ਛੂਹਿਆ। ਨਰਸ ਨੇ ਅੱਗੇ ਦੋਸ਼ ਲਾਇਆ ਕਿ ਮਰੀਜ਼ ਨੇ ਨਾ ਸਿਰਫ਼ ਉਸ ਨੂੰ ਅਣਉਚਿਤ ਢੰਗ ਨਾਲ ਛੂਹਿਆ ਸਗੋਂ ਉਸ ਪ੍ਰਤੀ ਇਤਰਾਜ਼ਯੋਗ ਭਾਸ਼ਾ ਵੀ ਵਰਤੀ। ਨਰਸ ਨੇ ਕਿਹਾ, “ਇੱਕ ਮਰਦ ਮਰੀਜ਼ ਨੂੰ ਬੁਖਾਰ ਦੀ ਸ਼ਿਕਾਇਤ ਕਰਦਿਆਂ ਰਾਤ ਦੀ ਸ਼ਿਫਟ ਵਿੱਚ ਲਿਆਂਦਾ ਗਿਆ ਸੀ।

ਡਾਕਟਰਾਂ ਦੀ ਸਲਾਹ ਅਨੁਸਾਰ ਮੈਂ ਉਸ ਨੂੰ ਡਰਿੱਪ ਲਾਉਣ ਦੀ ਤਿਆਰੀ ਕਰ ਰਹੀ ਸੀ ਜਦੋਂ ਉਹ ਦੁਰਵਿਵਹਾਰ ਕਰਨ ਲੱਗਾ। ਉਸਨੇ ਮੈਨੂੰ ਛੂਹਿਆ ਅਤੇ ਅਪਸ਼ਬਦ ਬੋਲੇ। ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਬੁਲਾਇਆ, ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਲਮਬਾਜ਼ਾਰ ਪੁਲਿਸ ਸਟੇਸ਼ਨ ਵਿੱਚ ਰਸਮੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਹੁਣ ਜਾਂਚ ਕੀਤੀ ਜਾ ਰਹੀ ਹੈ।


ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਘਟਨਾ ਵਾਲੀ ਰਾਤ ਸਿਹਤ ਕੇਂਦਰ ‘ਚ ਡਿਊਟੀ ‘ਤੇ ਮੌਜੂਦ ਡਾਕਟਰ ਮਸੀਦੁਲ ​​ਹਸਨ ਨੇ ਦੱਸਿਆ ਕਿ ਅੱਬਾਸ ਉੱਦੀਨ ਨਾਂ ਦਾ ਮਰੀਜ਼ ਪਿੰਡ ਚੋਟੋਚੱਕ ਤੋਂ ਰਾਤ 8.30 ਵਜੇ ਦੇ ਕਰੀਬ ਬੁਖਾਰ ਨਾਲ ਆਇਆ ਸੀ। ਆਉਂਦਿਆਂ ਹੀ ਉਸ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਜਾਂਚ ਤੋਂ ਬਾਅਦ, ਅਸੀਂ ਉਸਨੂੰ ਟੀਕੇ ਅਤੇ IV ਤਰਲ ਪਦਾਰਥ ਦੇਣ ਦੀ ਸਲਾਹ ਦਿੱਤੀ। ਜਦੋਂ ਨਰਸ ਸਲਾਇਨ ਲਗਾਉਣ ਗਈ ਤਾਂ ਮਰੀਜ਼ ਨੇ ਉਸ ਨਾਲ ਅਸ਼ਲੀਲ ਵਿਵਹਾਰ ਕੀਤਾ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹ ਕੇ ਉਸ ਨਾਲ ਛੇੜਛਾੜ ਕੀਤੀ। ਅਸੀਂ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ, ਪਰ ਮਰੀਜ਼ ਦੁਰਵਿਵਹਾਰ ਕਰਦਾ ਰਿਹਾ। ਅਸੀਂ ਇਸ ਘਟਨਾ ਬਾਰੇ ਪੁਲਿਸ ਅਤੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਜੇਕਰ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ ਕੰਮ ਬੰਦ ਕਰਨ ਬਾਰੇ ਵਿਚਾਰ ਕਰਾਂਗੇ।

error: Content is protected !!