ਉਸ ਕਮਰੇ ਉੱਪਰ ਕਿਰਪਾਨਾ ਅਤੇ ਗੰਡਾਸੀਆ ਦੇ ਨਾਲ ਹਮਲਾ ਕੀਤਾ ਅੰਦਰੋਂ ਦਰਵਾਜ਼ੇ ਨੂੰ ਕੁੰਡਾ ਲੱਗਾ ਹੋਣ ਦੇ ਕਾਰਨ ਉਸ ਪਰਿਵਾਰ ਦਾ ਬਚਾਅ ਹੋਇਆ ਅਤੇ ਪਲਾਟ ਵਿੱਚ ਲੱਗੇ ਸਾਰੇ ਕੈਮਰੇ ਤੋੜ ਦਿੱਤੇ ਗਏ ਜਿਸ ਤੋਂ ਬਾਅਦ ਮੌਕੇ ਤੇ ਹੰਗਾਮਾ ਹੋਇਆ ਪੀੜਿਤ ਪਰਿਵਾਰ ਦੇ ਵੱਲੋਂ ਜਦੋਂ ਸੰਬੰਧਿਤ ਥਾਣੇ ਨੂੰ ਇਤਲਾਹ ਕੀਤੀ ਗਈ ਤਾਂ ਮੌਕੇ ਤੇ ਪੁਲਿਸ ਪਹੁੰਚੀ ਜਿਸ ਤੋਂ ਬਾਅਦ ਸਾਰੇ ਨਿਹੰਗ ਸਿੰਘ ਭੱਜ ਗਏ ਪਰ ਪੁਲਿਸ ਨੇ ਮੁਸਤੈਦੀ ਦੇ ਨਾਲ ਕੰਮ ਕਰਦੇ ਹੋਏ 4 ਤੋਂ 5 ਨਿਹੰਗ ਸਿੰਘਾਂ ਨੂੰ ਕਾਬੂ ਕੀਤਾ
ਪੁਲਿਸ ਦਾ ਕਹਿਣਾ ਸੀ ਕਿ ਇਹ ਪੂਰਵ ਆਰਮੀ ਅਫਸਰ ਮੇਜਰ ਸੁੰਦਰਪਾਲ ਸਿੰਘ ਦੇ ਪਲਾਟ ਵਿੱਚ ਪ੍ਰਵਾਸੀ ਪਰਿਵਾਰ ਵੀ ਰਹਿ ਰਿਹਾ ਪਰ ਇਹਨਾਂ ਨਿਹੰਗ ਸਿੰਘਾਂ ਦੇ ਵੱਲੋਂ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਇਸ ਘਰ ਉੱਪਰ ਹਮਲਾ ਕੀਤਾ ਅਤੇ ਅੰਦਰ ਵੜ ਕੇ ਤੋੜ ਪਨ ਕਰਨੀ ਸ਼ੁਰੂ ਕਰ ਦਿੱਤੀ
ਪਰ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਹਨਾਂ ਦੇ ਬਾਕੀ ਸਾਥੀਆਂ ਦੀ ਭਾਲ ਜਾਰੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ