ਹਾਦਸੇ ‘ਚ ਦੋ ਹੋਰ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ ਟਰੱਖ ਚਾਲਕ ਨੇ ਹੀ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਮੋਰਚਰੀ ‘ਚ ਰਖਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਬਸਤੀ ਦੇ ਵਸਨੀਕ ਅਮਨ ਪੁੱਤਰ ਦੇਵੀ ਲਾਲ ਉਮਰ ਕਰੀਬ 20 ਸਾਲ, ਸੁਭਾਸ਼ ਸੇਠੀ ਪੁੱਤਰ ਸੰਦੀਪ ਕੁਮਾਰ ਉਮਰ 18 ਸਾਲ ਅਤੇ ਸੁਭਾਸ਼ ਦੇ ਚਾਚੇ ਦਾ ਪੁੱਤਰ ਅਜੈ ਕੁਮਾਰ ਪੁੱਤਰ ਸੰਤੋਸ਼ ਤਿੰਨੋਂ ਪਿੰਡ ਸਥਿਤ ਨਹਿਰ ‘ਚ ਨਹਾਉਣ ਲਈ ਜਾ ਰਹੇ ਸਨ।