ਫਿਲਮ ਰਿਲੀਜ਼ ਕਰਨ ਨੂੰ ਲੈ ਕੇ ਪਰੇਸ਼ਾਨ ਕੰਗਨਾ ਰਣੌਤ ਬੋਲੀ- ਪੰਜਾਬੀਆਂ ਨੂੰ ਵੀ ਫਿਲਮ ਪਸੰਦ ਆਵੇਗੀ ਬਸ ਰਿਲੀਜ਼ ਹੋ ਜਾਵੇ

ਫਿਲਮ ਰਿਲੀਜ਼ ਕਰਨ ਨੂੰ ਲੈ ਕੇ ਪਰੇਸ਼ਾਨ ਕੰਗਨਾ ਰਣੌਤ ਬੋਲੀ- ਪੰਜਾਬੀਆਂ ਨੂੰ ਵੀ ਫਿਲਮ ਪਸੰਦ ਆਵੇਗੀ ਬਸ ਰਿਲੀਜ਼ ਹੋ ਜਾਵੇ

ਨਵੀਂ ਦਿੱਲੀ (ਵੀਓਪੀ ਬਿਊਰੋ) 2024 ‘ਚ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣੀ ਅਦਾਕਾਰਾ ਕੰਗਨਾ ਰਣੌਤ ਜਲਦ ਹੀ ਫਿਲਮ ‘ਐਮਰਜੈਂਸੀ’ ‘ਚ ਨਜ਼ਰ ਆਵੇਗੀ। ਪਰ ਅਦਾਲਤ ਵੱਲੋਂ ਉਨ੍ਹਾਂ ਦੀ ਫਿਲਮ ਦੀ ਰਿਲੀਜ਼ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਪਿਛਲੇ ਦਿਨੀਂ ਇਸ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਅਤੇ ਸੈਂਸਰ ਬੋਰਡ ਨੇ ਇਸ ਨੂੰ ਪਾਸ ਨਹੀਂ ਕੀਤਾ ਸੀ। ਜਿਸ ਕਾਰਨ ਐਮਰਜੈਂਸੀ ਸਮੇਂ ਸਿਰ ਜਾਰੀ ਨਹੀਂ ਹੋ ਸਕੀ।

ਹੁਣ ਕੰਗਨਾ ਰਣੌਤ ਨੇ ਆਪਣੀ ਫਿਲਮ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਦੱਸਿਆ ਹੈ ਕਿ ਕਦੋਂ ਤੱਕ ਐਮਰਜੈਂਸੀ ਰਿਲੀਜ਼ ਹੋ ਸਕਦੀ ਹੈ। ਅਦਾਕਾਰਾ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਇਸ ਨੂੰ ਪਸੰਦ ਕਰਨਗੇ।

ਕੰਗਨਾ ਨੇ ਕਿਹਾ ਕਿ ਸਾਡੀ ਫਿਲਮ ਜਲਦੀ ਹੀ ਰਿਲੀਜ਼ ਹੋਵੇਗੀ। ਇਹ ਸਾਫ਼ ਹੋ ਗਿਆ ਹੈ ਅਤੇ ਅਸੀਂ ਸਾਰੇ ਸੈਂਸਰ ਬੋਰਡ ਤੋਂ ਸਰਟੀਫਿਕੇਟ ਦੀ ਉਡੀਕ ਕਰ ਰਹੇ ਹਾਂ। 18 ਸਤੰਬਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਕਿਉਂਕਿ ਉਸ ਦਿਨ ਫਿਲਮ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਸੁਣਵਾਈ ਹੋਣੀ ਹੈ। ਉਸ ਤੋਂ ਬਾਅਦ ਸਭ ਕੁਝ ਸਪੱਸ਼ਟ ਹੋ ਜਾਵੇਗਾ। ਤੁਹਾਨੂੰ ਸਭ ਨੂੰ ਫਿਲਮ ਪਸੰਦ ਆਵੇਗੀ। ਇੰਨਾ ਹੀ ਨਹੀਂ ਖਾਸ ਕਰਕੇ ਪੰਜਾਬ ਦੇ ਲੋਕ ਵੀ ਇਸ ਨੂੰ ਪਸੰਦ ਕਰਨਗੇ।

error: Content is protected !!