ਇਸ ਮੌਕੇ ਬਿਸ਼ਨਪੁਰਾ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਰੇਗਾ ਮਜ਼ਦੂਰ ਖਾਣਾ ਖਾਣ ਲਈ ਸਾਈਡ ਤੇ ਬੈਠੇ ਸਨ ਤਾਂ ਕੈਂਟਰ ਚਾਲਕ ਨੇ ਉਹਨਾਂ ਦੇ ਉੱਪਰ ਕੈਂਟਰ ਚੜ੍ਹਾ ਦਿੱਤਾ ਜਿਸ ਵਿੱਚ ਤਿੰਨ ਵਿਅਕਤੀਆਂ ਜਰਨੈਲ ਸਿੰਘ, ਹਰਪਾਲ ਸਿੰਘ, ਛੋਟਾ ਸਿੰਘ ਅਤੇ ਇੱਕ ਮਹਿਲਾ ਗੁਰਦੇਵ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਮਾਮਲੇ ਸਬੰਧੀ ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਸਿਟੀ ਸੁਨਾਮ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਉਹ ਮੌਕੇ ਤੇ ਪਹੁੰਚ ਗਏ ਹਨ ਅਤੇ ਹਾਦਸੇ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।