ਇਸ ਵਾਇਰਲ ਵੀਡੀਓ ਨੂੰ ਦੇਖ ਕੇ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਖੁਦ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਪੋਸਟ ‘ਚ ਲਿਖਿਆ, “ਆਓ, ਗੱਲ ਕਰੀਏ! ਪੰਜ ਸੌ ਰੁਪਏ ਦੇ ਨੋਟ ‘ਤੇ ਗਾਂਧੀ ਜੀ ਦੀ ਫੋਟੋ ਦੀ ਬਜਾਏ ਮੇਰੀ ਫੋਟੋ? ਕੁਝ ਵੀ ਹੋ ਸਕਦਾ ਹੈ!”ਦਰਅਸਲ, ਇੰਡੀਅਨ ਐਕਸਪ੍ਰੈਸ ਦੀ ਇੱਕ ਖਬਰ ਮੁਤਾਬਕ ਇੱਕ ਸਰਾਫਾ ਵਪਾਰੀ ਮੇਹੁਲ ਠੱਕਰ ਕੋਲੋਂ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਸਰਾਫਾ ਵਪਾਰੀ ਨੇ ਦੱਸਿਆ ਕਿ ਉਸ ਨੂੰ 1 ਕਰੋੜ 60 ਲੱਖ ਰੁਪਏ ਨਕਦ ਦਿੱਤੇ ਜਾਣੇ ਸਨ। ਇੱਕ ਵਿਅਕਤੀ ਨੇ ਆਪਣਾ ਬੈਗ ਨਕਦੀ ਨਾਲ ਭਰ ਲਿਆ। ਜਦੋਂ ਬੈਗ ਖੋਲ੍ਹਿਆ ਗਿਆ ਤਾਂ ਮਹਾਤਮਾ ਗਾਂਧੀ ਦੀ ਥਾਂ ਅਨੁਪਮ ਖੇਰ ਦੀ ਤਸਵੀਰ ਦੇ ਨਾਲ ਨਕਲੀ ਨੋਟ ਮਿਲੇ।