ਬਿਆਸ ਨੇੜੇ ਗੈਂ+ਗ++ਸਟਰ ਲੰਡਾ ਦੇ ਗੁਰਗੇ ਦਾ ਐਨਕਾਉਂਟਰ, ਥਾਈਂ ਕੀਤਾ ਢੇਰ

ਬਿਆਸ ਨੇੜੇ ਗੈਂਗ++ਸਟਰ ਲੰਡਾ ਦੇ ਗੁਰਗੇ ਦਾ ਐਨਕਾਉਂਟਰ, ਥਾਈਂ ਕੀਤਾ ਢੇਰ

ਵੀਓਪੀ ਬਿਊਰੋ- ਅੰਮ੍ਰਿਤਸਰ ਦੇ ਬਿਆਸ ਇਲਾਕੇ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ‘ਚ ਲਖਬੀਰ ਲੰਡਾ ਗੈਂਗ ਦਾ ਇੱਕ ਮੈਂਬਰ ਮਾਰਿਆ ਗਿਆ ਹੈ। ਪੁਲਿਸ ਨੇ ਇਸ ਗਿਰੋਹ ਦੇ ਇੱਕ ਹੋਰ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ, ਜੋ ਕਿ ਸ਼ਾਮ ਤੱਕ ਕਾਬੂ ਆ ਗਿਆ।

ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪਿੰਡ ਭਿੰਡਰ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਗੁਰਸ਼ਰਨ ਸਿੰਘ ਨਾਂ ਦਾ ਇੱਕ ਗੈਂਗਸਟਰ ਮਾਰਿਆ ਗਿਆ ਸੀ। ਗੋਲੀਬਾਰੀ ਕਰਦੇ ਹੋਏ ਗੁਰਸ਼ਰਨ ਦਾ ਸਾਥੀ ਪਾਰਸ ਫਰਾਰ ਹੋ ਗਿਆ ਪਰ ਫਿਰ ਉਸ ਨੂੰ ਵੀ ਫੜ ਲਿਆ। ਮੌਕੇ ਤੋਂ ਇੱਕ ਗਲਾਕ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਮਾਰਿਆ ਗਿਆ ਗੈਂਗਸਟਰ ਗੁਰਸ਼ਰਨ ਸਿੰਘ ਗੁਰਦੇਵ ਸਿੰਘ ਉਰਫ਼ ਗੋਖਾ ਸਰਪੰਚ ਕਤਲ ਕੇਸ ਵਿੱਚ ਸ਼ਾਮਲ ਸੀ।

ਲਖਬੀਰ ਸਿੰਘ ਲੰਡਾ ਇੱਕ ਬਦਨਾਮ ਗੈਂਗਸਟਰ ਹੈ ਅਤੇ ਅੱਤਵਾਦੀ ਗਤੀਵਿਧੀਆਂ, ਕਤਲ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਉਸਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ।

ਇਹ ਮੁਕਾਬਲਾ ਗੁਰਦੇਵ ਸਿੰਘ ਉਰਫ਼ ਗੋਖਾ ਸਰਪੰਚ ਕਤਲ ਕੇਸ ਦੀ ਜਾਂਚ ਦੌਰਾਨ ਹੋਇਆ। ਪੁਲਿਸ ਨੇ ਇਸ ਮਾਮਲੇ ਵਿੱਚ ਗੁਰਸ਼ਰਨ ਸਿੰਘ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਦੋਂ ਪੁਲਿਸ ਮੁਲਜ਼ਮਾਂ ਨੂੰ ਮੌਕੇ ’ਤੇ ਲੈ ਕੇ ਗਈ ਤਾਂ ਉਨ੍ਹਾਂ ਨੇ ਨੇੜੇ ਦੀਆਂ ਝਾੜੀਆਂ ਵਿੱਚੋਂ ਆਪਣੇ ਹਥਿਆਰ ਕੱਢ ਲਏ ਅਤੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾ ਦਿੱਤੀ ਜਿਸ ਵਿੱਚ ਗੁਰਸ਼ਰਨ ਸਿੰਘ ਮਾਰਿਆ ਗਿਆ।

error: Content is protected !!