Fog-Smog ਕਾਰਨ ਘਟੀ ਵਾਹਨਾਂ ਦੀ ਰਫਤਾਰ, ਟਰੇਨਾਂ ਵੀ ਚੱਲ ਰਹੀਆਂ ਹੌਲੀ-ਹੌਲੀ
ਵੀਓਪੀ ਬਿਊਰੋ – ਪੰਜਾਬ ਵਿੱਚ ਧੂੰਏਂ ਨੇ ਸੜਕੀ ਆਵਾਜਾਈ ਤੇ ਰੇਲ ਦੇ ਪਹੀਆਂ ਦੀ ਰਫ਼ਤਾਰ ਮੱਠੀ ਕਰ ਦਿੱਤੀ ਹੈ। ਲੋਕੋ ਪਾਇਲਟਾਂ ਨੂੰ ਧੁੰਦ ਵਿੱਚ ਯਾਤਰੀ ਟਰੇਨਾਂ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟਾ ਅਤੇ ਮਾਲ ਗੱਡੀਆਂ ਦੀ ਰਫ਼ਤਾਰ 30 ਕਿਲੋਮੀਟਰ ਪ੍ਰਤੀ ਘੰਟਾ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ GPS ਫੋਗ ਸੇਫਟੀ ਡਿਵਾਈਸ (FSD) ਲੋਕੋ ਪਾਇਲਟ ਨੂੰ ਧੁੰਦ ‘ਚ ਟਰੇਨ ਚਲਾਉਣ ‘ਚ ਮਦਦ ਕਰੇਗੀ।