ਜਿਸਤੋਂ ਬਾਅਦ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵਿਜੇ ਨਗਰ ਪੁਲਿਸ ਚੌਂਕੀ ਵਿਖੇ ਪਹੁੰਚ ਕੇ ਇਨਸਾਫ ਵੀ ਗੁਹਾਰ ਲਗਾਈ ਇਸ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਦੇ ਲੜਕੀ ਨਾਲ ਕਾਫੀ ਲੰਬੇ ਸਮੇਂ ਤੋਂ ਰਿਲੇਸ਼ਨ ਸੀ ਅਤੇ ਅਕਸਰ ਹੀ ਇਹਨਾਂ ਦੋਨਾਂ ਦੇ ਵਿਆਹ ਦੀ ਗੱਲ ਹੋਣੀ ਤਾਂ ਲੜਕੀ ਦੇ ਘਰ ਵਾਲੇ ਵਿਆਹ ਤੋਂ ਮਨਾ ਕਰ ਦਿੰਦੇ ਸਨ
ਲੜਕੀ ਦੇ ਪਰਿਵਾਰ ਵੱਲੋਂ ਵੀ ਸਾਡੇ ਲੜਕੇ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਦੁਖੀ ਹੋ ਕੇ ਸਾਡੇ ਲੜਕੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ। ਉੱਥੇ ਹੀ ਮ੍ਰਿਤਕ ਲੜਕੇ ਦੇ ਪਰਿਵਾਰਿਕ ਮੈਂਬਰਾਂ ਨੇ ਰੋ ਰੋ ਇਨਸਾਫ ਦੀ ਗੁਹਾਰ ਲਗਾਈ ਅਤੇ ਲੜਕੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਤੇ ਕਾਰਵਾਈ ਦੀ ਮੰਗ ਕੀਤੀ।
ਇਸ ਮਾਮਲੇ ਚ ਪੁਲਿਸ ਅਧਿਕਾਰੀ ਹਰਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਦੇ ਪਰਿਵਾਰ ਨੇ ਆਰੋਪ ਲਗਾਇਆ ਹੈ
ਕਿ ਲੜਕੀ ਅਤੇ ਉਸਦੇ ਪਰਿਵਾਰ ਵਾਲੇ ਵਿਆਹ ਲਈ ਨਹੀਂ ਸੀ ਮੰਨਦੇ ਜਿਸ ਕਰਕੇ ਉਹਨਾਂ ਦੇ ਬੇਟੇ ਨੇ ਆਤਮਹੱਤਿਆ ਕੀਤੀ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ