ਆਸਟ੍ਰੇਲੀਆ ਤੋਂ ਆਏ NRI ‘ਤੇ ਜਾਨਲੇਵਾ ਹਮਲਾ, ਪੰਚਾਇਤੀ ਚੋਣਾਂ ‘ਚ ਸਰਪੰਚ ਦੇ ਐਂਟੀ ਦੀ ਕੀਤੀ ਸੀ ਮਦਦ

ਆਸਟ੍ਰੇਲੀਆ ਤੋਂ ਆਏ NRI ‘ਤੇ ਜਾਨਲੇਵਾ ਹਮਲਾ, ਪੰਚਾਇਤੀ ਚੋਣਾਂ ‘ਚ ਸਰਪੰਚ ਦੇ ਐਂਟੀ ਦੀ ਕੀਤੀ ਸੀ ਮਦਦ

 

ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਸਰਪੰਚ ਅਤੇ ਉਸਦੇ ਸਾਥੀਆਂ ਵੱਲੋਂ ਐੱਨਆਰਆਈ ਦੀ ਕੁੱਟਮਾਰ ਅਤੇ ਲੁੱਟ ਖੋਹ ਦਾ ਮਾਮਲਾ ਆਇਆ ਸਾਹਮਣੇ ਹੈ। ਕੁਝ ਦਿਨ ਪਹਿਲਾਂ ਹੀ ਐੱਨਆਰਆਈ ਹਰਪ੍ਰੀਤ ਸਿੰਘ ਆਪਣੀ ਪਤਨੀ ਤਿੰਨ ਲੜਕੀਆਂ ਅਤੇ ਆਸਟਰੇਲੀਅਨ ਸਿਟੀਜਨ ਵਿਦੇਸ਼ੀ ਔਰਤ ਨਾਲ ਪਿੰਡ ਪਹੁੰਚਿਆ ਸੀ। NRI ਹੁਣ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲਿਸ ਨੇ ਸਰਪੰਚ ਅਤੇ ਉਸਦੇ ਪਿਤਾ ਸਮੇਤ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਐੱਨਆਰਆਈ ਨੇ ਆਸਟਰੇਲੀਆ ਬੈਠੇ ਦੂਜੀ ਧਿਰ ਦੀ ਸਰਪੰਚੀ ਚੋਣਾਂ ਵਿੱਚ ਮਦਦ ਕੀਤੀ ਸੀ।

ਪੰਜਾਬ ਅੰਦਰ ਐੱਨਆਰਆਈ ਸੁਰੱਖਿਆ ਨੂੰ ਲੈ ਕੇ ਜਿੱਥੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿਖੇ ਇੱਕ ਐੱਨਆਰਆਈ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿੰਡ ਵਿੱਚ ਸਰਪੰਚੀ ਵੋਟਾਂ ਵਿੱਚ ਰੰਜਿਸ਼ ਵਜੋਂ ਇੱਕ ਐੱਨਆਰਆਈ ਹਰਪ੍ਰੀਤ ਸਿੰਘ ਨੂੰ ਪਿੰਡ ਦੇ ਮੌਜੂਦਾ ਸਰਪੰਚ ਅਤੇ ਉਹਦੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਵੱਲੋਂ ਕੁੱਟਮਾਰ ਕਰਨ ਅਤੇ ਪੰਜ ਤੋਲੇ ਸੋਨੇ ਦੀ ਚੈਨ ਸਮੇਤ 25 ਹਜ਼ਾਰ ਨਗਦ ਲੁੱਟਣ ਦੇ ਗੰਭੀਰ ਦੋਸ਼ ਲੱਗੇ ਹਨ। ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਲਾਲ ਦਾਖਿਲ ਹਰਪ੍ਰੀਤ ਸਿੰਘ ਜੋ ਆਸਟ੍ਰੇਲੀਆ ਤੋਂ ਆਪਣੀਆਂ ਤਿੰਨ ਧੀਆਂ ਆਪਣੀ ਪਤਨੀ ਅਤੇ ਆਸਟਰੇਲੀਅਨ ਸਿਟੀਜਨ ਵਿਦੇਸ਼ੀ ਔਰਤ ਸਮੇਤ ਪਿੰਡ ਖੁੱਡੀ ਕਲਾਂ ਵਿਖੇ ਕੁਝ ਦਿਨ ਪਹਿਲਾਂ ਹੀ ਪਹੁੰਚੇ ਸਨ।
ਬਰਸ ਮੌਕੇ ਜਖਮੀ ਐਨਆਰਆਈ ਹਰਪ੍ਰੀਤ ਸਿੰਘ ਜੋ ਆਸਟਰੇਲੀਆ ਵਿੱਚ ਪੱਕਾ ਸਿਟੀਜਨ ਹੈ ਉਸ ਨੇ ਪਿੰਡ ਦੇ ਮੌਜੂਦਾ ਸਰਪੰਚ ਉਹਦੇ ਪਿਤਾ ਅਤੇ ਸਾਥੀਆਂ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਿੰਡ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਉਸ ਨੇ ਪਿੰਡ ਦੀ ਦੂਜੀ ਸਰਪੰਚੀ ਚੋਣ ਵਿੱਚ ਖੜੇ ਉਮੀਦਵਾਰ ਦੀ ਵੋਟਾਂ ਲਈ ਵਿਦੇਸ਼ ਵਿੱਚੋਂ ਹੀ ਮਦ ਕੀਤੀ ਸੀ।

ਰੋਜਾਨਾ ਦੀ ਤਰ੍ਹਾਂ ਜਦ ਉਹ ਸਵੇਰੇ ਸੈਰ ਕਰਨ ਲਈ ਪਿੰਡ ਵਿੱਚ ਇਕੱਲੇ ਜਾ ਰਹੇ ਸਨ ਤਾਂ ਪਿੰਡ ਦੇ ਸਰਪੰਚ ਨੇ ਆਪਣੇ ਸਾਥੀਆਂ ਨਾਲ ਰਲ ਕੇ ਉਹਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਲੋਕਾਂ ਦੇ ਇਕੱਠ ਨੇ ਉਸ ਨੂੰ ਜਾਨੋ ਬਚਾ ਲਿਆ। ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੋ ਗਿਆ। ਜਖਮੀ ਐਨਆਰਆਈ ਅਤੇ ਪੱਕੇ ਸਿਟੀਜਨ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਜਾਣ ਬੁੱਝ ਕੇ ਸਰਪੰਚ ਵੱਲੋਂ ਆਪਣੇ ਵੋਟਾਂ ਦੀ ਰੰਜਿਸ ਨੂੰ ਲੈ ਕੇ ਉਸ ਤੇ ਜਾਣਲੇਵਾ ਹਮਲਾ ਕੀਤਾ ਗਿਆ ਹੈ। ਜਿਸ ਕੋਲ ਇੱਕ ਰਿਵਾਲਵਰ, ਲੱਕੜ ਦੀ ਸੋਟੀ ਅਤੇ ਇੱਕ ਲੋਹੇ ਦਾ ਪੰਚ ਵੀ ਸੀ ਜਿਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਵੀ ਕੀਤੀ।

ਦੂਜੇ ਪਾਸੇ ਜਖਮੀ ਐਨਆਰਆਈ ਅਤੇ ਆਸਟਰੇਲੀਆ ਦੇ ਪੱਕੇ ਸਿਟੀਜਨ ਹਰਪ੍ਰੀਤ ਸਿੰਘ ਦੀ ਪਤਨੀ ਨਵਪ੍ਰੀਤ ਕੌਰ ਅਤੇ ਐਨਆਰਆਈ ਹਰਪ੍ਰੀਤ ਸਿੰਘ ਦੀ ਮਾਤਾ ਜਸਵਿੰਦਰ ਕੌਰ ਨੇ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਆਪਣੇ ਪੰਜਾਬ ਵਿੱਚ ਆਉਣ ਤੇ ਸੁਰੱਖਿਆ ਨੂੰ ਵੀ ਲੈ ਕੇ ਪੰਜਾਬ ਸਰਕਾਰ ਤੋਂ ਗੁਹਾਰ ਲਾਈ ਕਿ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ।

ਇਸ ਮਾਮਲੇ ਨੂੰ ਲੈ ਕੇ ਦੂਜੇ ਪਾਸੇ ਪਿੰਡ ਦੇ ਮੌਜੂਦਾ ਸਰਪੰਚ ਸਿਮਰਜੀਤ ਸਿੰਘ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਤੇ ਕਿਹਾ ਕਿ ਜੋ ਵੀ ਦੋਸ਼ ਲਾਏ ਜਾ ਰਹੇ ਹਨ ਉਹ ਝੂਠੇ ਅਤੇ ਬੇਬਨਿਆਦ ਹਨ ਦੂਜੀ ਵਿਰੋਧੀ ਪਾਰਟੀ ਵੱਲੋਂ ਇਸ ਐਨਆਰਆਈ ਨੂੰ ਉਕਸਾ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਜੋ ਝੂਠਾ ਤੇ ਬੇਬੁਨਿਆਦ ਹੈ।

error: Content is protected !!