ਆਸਟ੍ਰੇਲੀਆ ਤੋਂ ਆਏ NRI ‘ਤੇ ਜਾਨਲੇਵਾ ਹਮਲਾ, ਪੰਚਾਇਤੀ ਚੋਣਾਂ ‘ਚ ਸਰਪੰਚ ਦੇ ਐਂਟੀ ਦੀ ਕੀਤੀ ਸੀ ਮਦਦ

ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਸਰਪੰਚ ਅਤੇ ਉਸਦੇ ਸਾਥੀਆਂ ਵੱਲੋਂ ਐੱਨਆਰਆਈ ਦੀ ਕੁੱਟਮਾਰ ਅਤੇ ਲੁੱਟ ਖੋਹ ਦਾ ਮਾਮਲਾ ਆਇਆ ਸਾਹਮਣੇ ਹੈ। ਕੁਝ ਦਿਨ ਪਹਿਲਾਂ ਹੀ ਐੱਨਆਰਆਈ ਹਰਪ੍ਰੀਤ ਸਿੰਘ ਆਪਣੀ ਪਤਨੀ ਤਿੰਨ ਲੜਕੀਆਂ ਅਤੇ ਆਸਟਰੇਲੀਅਨ ਸਿਟੀਜਨ ਵਿਦੇਸ਼ੀ ਔਰਤ ਨਾਲ ਪਿੰਡ ਪਹੁੰਚਿਆ ਸੀ। NRI ਹੁਣ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲਿਸ ਨੇ ਸਰਪੰਚ ਅਤੇ ਉਸਦੇ ਪਿਤਾ ਸਮੇਤ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਐੱਨਆਰਆਈ ਨੇ ਆਸਟਰੇਲੀਆ ਬੈਠੇ ਦੂਜੀ ਧਿਰ ਦੀ ਸਰਪੰਚੀ ਚੋਣਾਂ ਵਿੱਚ ਮਦਦ ਕੀਤੀ ਸੀ।

ਪੰਜਾਬ ਅੰਦਰ ਐੱਨਆਰਆਈ ਸੁਰੱਖਿਆ ਨੂੰ ਲੈ ਕੇ ਜਿੱਥੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿਖੇ ਇੱਕ ਐੱਨਆਰਆਈ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿੰਡ ਵਿੱਚ ਸਰਪੰਚੀ ਵੋਟਾਂ ਵਿੱਚ ਰੰਜਿਸ਼ ਵਜੋਂ ਇੱਕ ਐੱਨਆਰਆਈ ਹਰਪ੍ਰੀਤ ਸਿੰਘ ਨੂੰ ਪਿੰਡ ਦੇ ਮੌਜੂਦਾ ਸਰਪੰਚ ਅਤੇ ਉਹਦੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਵੱਲੋਂ ਕੁੱਟਮਾਰ ਕਰਨ ਅਤੇ ਪੰਜ ਤੋਲੇ ਸੋਨੇ ਦੀ ਚੈਨ ਸਮੇਤ 25 ਹਜ਼ਾਰ ਨਗਦ ਲੁੱਟਣ ਦੇ ਗੰਭੀਰ ਦੋਸ਼ ਲੱਗੇ ਹਨ। ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਲਾਲ ਦਾਖਿਲ ਹਰਪ੍ਰੀਤ ਸਿੰਘ ਜੋ ਆਸਟ੍ਰੇਲੀਆ ਤੋਂ ਆਪਣੀਆਂ ਤਿੰਨ ਧੀਆਂ ਆਪਣੀ ਪਤਨੀ ਅਤੇ ਆਸਟਰੇਲੀਅਨ ਸਿਟੀਜਨ ਵਿਦੇਸ਼ੀ ਔਰਤ ਸਮੇਤ ਪਿੰਡ ਖੁੱਡੀ ਕਲਾਂ ਵਿਖੇ ਕੁਝ ਦਿਨ ਪਹਿਲਾਂ ਹੀ ਪਹੁੰਚੇ ਸਨ।
ਬਰਸ ਮੌਕੇ ਜਖਮੀ ਐਨਆਰਆਈ ਹਰਪ੍ਰੀਤ ਸਿੰਘ ਜੋ ਆਸਟਰੇਲੀਆ ਵਿੱਚ ਪੱਕਾ ਸਿਟੀਜਨ ਹੈ ਉਸ ਨੇ ਪਿੰਡ ਦੇ ਮੌਜੂਦਾ ਸਰਪੰਚ ਉਹਦੇ ਪਿਤਾ ਅਤੇ ਸਾਥੀਆਂ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਿੰਡ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਉਸ ਨੇ ਪਿੰਡ ਦੀ ਦੂਜੀ ਸਰਪੰਚੀ ਚੋਣ ਵਿੱਚ ਖੜੇ ਉਮੀਦਵਾਰ ਦੀ ਵੋਟਾਂ ਲਈ ਵਿਦੇਸ਼ ਵਿੱਚੋਂ ਹੀ ਮਦ ਕੀਤੀ ਸੀ।


