ਪਨੀਰ ਦੀ ਸਬਜ਼ੀ ਆਰਡਰ ਕੀਤੀ ਮੂੰਹ ਵਿਚ ਬੁਰਕੀ ਸੀ ਬੁਰਕੀ ਗਲੇ ਤੋਂ ਉਤਰਦੀ ਇਸ ਤੋਂ ਪਹਿਲਾਂ ਹੀ ਕੁਰਸੀ ’ਤੇ ਬੈਠੇ ਆੜ੍ਹਤੀ ਨੂੰ ਆਈ ਇੰਝ ਮੌ+ਤ

ਕਿਹਾ ਜਾਂਦਾ ਹੈ ਕਿ ਮੌਤ ਦਾ ਸਮਾਂ ਤੇ ਥਾਂ ਤੈਅ ਹੈ। ਸਾਹਮਣੇ ਖਾਣੇ ਦੀ ਪਲੇਟ ਤੇ ਮੂੰਹ ਵਿਚ ਬੁਰਕੀ ਸੀ। ਬੁਰਕੀ ਗਲੇ ਤੋਂ ਉਤਰਦੀ ਇਸ ਤੋਂ ਪਹਿਲਾਂ ਹੀ ਕੁਰਸੀ ’ਤੇ ਬੈਠੇ ਆੜ੍ਹਤੀ ਦੀ ਗਰਦ ਇਕ ਪਾਸੇ ਲਮਕ ਗਈ। ਸ਼ਰੀਰ ਵਿਚ ਕੋਈ ਹਰਕਤ ਨਾ ਦੇਖਕੇ ਕਰਮਚਾਰੀ ਨੇ ਪੁਲਿਸ ਨੂੰ ਸੂਚਿਤ ਕੀਤਾ।

ਪੁਲਿਸ ਕਰਮਚਾਰੀ ਆੜ੍ਹਤੀ ਨੂੰ ਐੱਮਐੱਨ ਐਮਰਜੈਂਸੀ ਲੈ ਕੇ ਗਏ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਰਿਪੋਰਟ ਵਿਚ ਹਾਰਟ ਅਟੈਕ ਦੀ ਪੁਸ਼ਟੀ ਹੋਈ ਹੈ।

ਘਟਨਾ ਸ਼ਨਿੱਚਰਵਾਰ ਸ਼ਾਮ ਸੱਤ ਵਜੇ ਦੀ ਹੈ। 50 ਸਾਲ ਦੇ ਆੜ੍ਹਤੀ ਸੰਜੇ ਵਰਮਾ ਭਗਵਤੀ ਢਾਬੇ ’ਤੇ ਖਾਣਾ ਖਾਣ ਆਏ ਸਨ। ਉਨ੍ਹਾਂ ਨੇ ਪਨੀਰ ਦੀ ਸਬਜ਼ੀ ਆਰਡਰ ਕੀਤੀ ਸੀ। ਅੱਧੀ ਰੋਟੀ ਹੀ ਖਾ ਸਕੇ। ਇਸੇ ਦੌਰਾਨ ਉਨ੍ਹਾਂ ਦਾ ਸਿਰ ਕੁਰਸੀ ਦੇ ਇਕ ਪਾਸੇ ਲਮਕ ਗਿਆ। ਉਨ੍ਹਾਂ ਨੂੰ ਰੋਟੀ ਪੁੱਛਣ ਆਏ ਕਰਮਚਾਰੀਆਂ ਨੂੰ ਲੱਗਿਆ ਕਿ ਉਸ ਨੂੰ ਨੀਂਦ ਆ ਗਈ ਹੈ। ਢਾਬਾ ਮਾਲਿਕ ਨੇ ਸ਼ਰੀਰ ਵਿਚ ਕੋਈ ਹਰਕਤ ਨਾ ਦੇਖ ਕੇ ਪੁਲਿਸ ਨੂੰ ਫੋਨ ਕਰ ਦਿੱਤਾ।

ਇਸ ਘਟਨਾ ਦੀ ਸੂਚਨਾ ਮਿਲਣ ’ਤੇ ਸੰਜੇ ਦੇ ਜੀਜਾ ਰਿਸ਼ੀਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਸਿਕੰਦਰਾ ਵਿਚ ਆੜ੍ਹਤ ਸੀ। ਕੁਝ ਸਮੇਂ ਤੋਂ ਉਹ ਉੱਥੇ ਕੰਮ ’ਤੇ ਨਹੀਂ ਆ ਰਹੇ ਸਨ। ਇੰਸਪੈਕਟਰ ਸਿਕੰਦਰਾ ਨੀਰਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਮਗਰੋਂ ਹੋਵੇਗੀ।

ਐੱਸਐੱਨ ਮੈਡੀਕਲ ਕਾਲਜ ਦੇ ਰੋਗ ਮਾਹਿਰ ਡਾ. ਸੁਸ਼ੀਲ ਸਿੰਘਲ ਨੇ ਕਿਹਾ ਕਿ ਸਰਦੀਆਂ ਵਿਚ ਨਸਾਂ ਸੁੰਗੜ ਜਾਂਦੀਆਂ ਹਨ, ਇਸ ਲਈ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਅਚਾਨਕ ਪਸੀਨਾ ਆਉਣ, ਮਨ ਘਬਰਾਉਣ ’ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

error: Content is protected !!