ਕਈ ਸੋਸ਼ਲ ਮੀਡੀਆ ਯੂਜਰ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੇ ਸਪੈਲਿੰਗ ਆਮ ਤੌਰ ‘ਤੇ ਪਾਕਿਸਤਾਨੀ ਖੇਤਰ ਜੁੜੇ ਹੋਏ ਹਨ। ਕੁਝ ਯੂਜਰ ਨੇ ਕਿਹਾ ਕਿ ਦਿਲਜੀਤ ਨੇ ਇਸ ਖਾਸ ਪੋਸਟ ਵਿੱਚ ਭਾਰਤੀ ਤਿਰੰਗੇ ਦੇ ਇਮੋਜੀ ਨਹੀਂ ਲਗਾਈ ਗਈ ਹੈ।
ਜਦਕਿ ਉਹ ਆਪਣੇ ਹੋਰ ਸੰਗੀਤ ਸਮਾਰੋਹ ਨਾਲ ਸਬੰਧਤ ਟਵੀਟਸ ਵਿੱਚ ਤਿਰੰਗੇ ਦੀ ਇਮੋਜੀ ਲਗਾਉਂਦੇ। ਇਸ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਆਪਣੀ ਭੜਾਸ ਕੱਢੀ। ਇਸ ਦੌਰਾਨ ਦਿਲਜੀਤ ਨੇ ਵੀ ਟਵੀਟ ਕਰਕੇ ਯੂਜਰਸ ਨੂੰ ਜਵਾਬ ਦਿੱਤਾ ਕਿ ਜੇਕਰ ਕਿਸੇ ਇੱਕ ਟਵੀਟ ‘ਤੇ ਪੰਜਾਬ ਦੇ ਨਾਲ ਭਾਰਤੀ ਤਿਰੰਗੇ ਦਾ ਇਮੋਜੀ ਨਹੀਂ ਲਗਾਇਆ ਗਿਆ ‘ਤੇ ਇਸਦਾ ਮਤਲਬ ਕੌਂਸੀਪੀਰੇਸੀ। ਇਕ ਵਾਰ ਬੈਂਗਲੁਰੂ ਦੇ ਟਵੀਟ ‘ਚ ਵੀ ਇਕ ਜਗ੍ਹਾ ਜ਼ਿਕਰ ਕਰਨਾ ਰਹਿ ਗਿਆ ਸੀ।
ਜੇਕਰ ਪੰਜਾਬ ਨੂੰ PANJAB ਲਿਖਿਆ ‘ਤੇ ਕੌਂਸੀਪੀਰੇਸੀ। ਉਨ੍ਹਾਂ ਦਾ ਕਹਿਣਾ ਹੈ ਪੰਜਾਬ ਨੂੰ PANJAB ਲਿਖੋ ਫਿਰ ਵੀ ਉਹ ਪੰਜਾਬ ਹੀ ਰਹੇਗਾ। ਮੈਂ ਹੁਣ ਭਵਿੱਖ ਵਿੱਚ ਪੰਜਾਬ ਨੂੰ ਪੰਜਾਬੀ ਵਿੱਚ ਲਿਖਿਆ ਕਰਾਂਗਾ।
ਮੈਂ ਕਿੰਨੀ ਵਾਰ ਸਾਬਤ ਕਰਾਂ ਕਿ ਮੈਂ ਭਾਰਤ ਨੂੰ ਪਿਆਰ ਕਰਦਾ ਹਾਂ।ਕਾਬਿਲੇਗੌਰ ਹੈ ਕਿ ਦਿਲਜੀਤ 19 ਦਸੰਬਰ ਨੂੰ ਆਪਣੇ ਦਿਲ-ਲੁਮਿਨਾਟੀ ਇੰਡੀਆ ਤਹਿਤ ਮੁੰਬਈ ਵਿੱਚ ਸ਼ੋਅ ਕਰਨਗੇ । ਟੂਰ 29 ਦਸੰਬਰ ਨੂੰ ਗੁਹਾਟੀ ਵਿੱਚ ਇੱਕ ਸ਼ਾਨਦਾਰ ਸੰਗੀਤ ਸਮਾਰੋਹ ਦੇ ਨਾਲ ਸਮਾਪਤ ਹੋਵੇਗਾ।