ਦਲਜੀਤ ਦੋਸਾਂਝ ਤੇ ਕੰਗਨਾ ਰਣੌਤ ਨੂੰ ਆਇਆ ਪਿਆਰ, ਕਹਿ ਦਿੱਤੀ ਵੱਡੀ ਗੱਲ

ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਹਮੇਸ਼ਾਂ ਪੰਜਾਬੀ ਕਲਾਕਾਰਾਂ ਨੂੰ ਨਿਸ਼ਾਨਾ ਬਣਾਉਂਦੀ ਰਹਿੰਦੀ ਹੈ ਕਦੇ ਦਿਲਜੀਤ ਦੋਸਾਂਝ ਤੇ ਕਦੇ ਸ਼ੁਭ ਨੂੰ ਮਾੜਾ ਬੋਲਦੀ ਪਰ ਹੁਣ ਦਿਲਚਸਪ ਗੱਲ ਇਹ ਹੈ ਕਿ ਕੰਗਨਾ ਦਿਲਜੀਤ ਦੋਸਾਂਝ ਦੇ ਹੱਕ ‘ਚ ਆਈ ਹੈ।

 ਦਰਅਸਲ, ਪੰਜਾਬੀ ਗਾਇਕ ਇਨ੍ਹੀਂ ਦਿਨੀਂ ਆਪਣੇ ਦਿਲ-ਲੁਮਿਨਾਟੀ ਇੰਡੀਆ ਟੂਰ ‘ਤੇ ਹਨ। ਹਾਲ ਹੀ ਵਿੱਚ ਆਂਧਰਾ ਪ੍ਰਦੇਸ਼-ਤੇਲੰਗਾਨਾ, ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਉਸ ਦੇ ਸੰਗੀਤ ਸਮਾਰੋਹਾਂ ਦੌਰਾਨ ਸ਼ਰਾਬ ਜਾਂ ਨਸ਼ਿਆਂ ਨਾਲ ਸਬੰਧਤ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਕਾਰਨ ਕਾਫੀ ਵਿਵਾਦ ਖੜ੍ਹਾ ਹੋ ਗਿਆ।

ਹੁਣ ਕੰਗਨਾ ਨੇ ਸਾਰੇ ਪੁਰਾਣੇ ਵਿਵਾਦਾਂ ਨੂੰ ਪਾਸੇ ਰੱਖਦੇ ਹੋਏ ਦਿਲਜੀਤ ਦੋਸਾਂਝ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਜਗ੍ਹਾ ਸ਼ਰਾਬ ‘ਤੇ ਪਾਬੰਦੀ ਹੈ ਪਰ ਕੀ ਇਹ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੈ?  ਉਸ ਨੇ ਕਿਹਾ, ‘ਫ਼ਿਲਮਾਂ ਤੇ ਗੀਤਾਂ ਵਿਚੋਂ ਸ਼ਰਾਬ ਕੱਢ ਦੇਵੋਗੇ ਤਾਂ ਕੀ ਸ਼ਰਾਬ ਵਿਕਣੀ ਬੰਦ ਹੋ ਜਾਵੇਗੀ? ਬਹੁਤ ਸਾਰੇ ਸੂਬੇ ਸ਼ਰਾਬ ਮੁਕਤ ਹਨ, ਤਾਂ ਕੀ ਸ਼ਰਾਬ ਨਹੀਂ ਵਿਕਦੀ?

ਕੰਗਨਾ ਰਣੌਤ ਨੇ ਅੱਗੇ ਕਿਹਾ, ‘ਬਹੁਤ ਸਾਰੇ ਹਾਦਸਿਆਂ ਦੇ ਵੀਡੀਓ ਆ ਰਹੇ ਹਨ। ਉੱਥੇ ਇਨ੍ਹਾਂ ਨਿਯਮਾਂ ਦੀ ਪਾਲਣਾ ਕੌਣ ਕਰਦਾ ਹੈ? ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕੀ ਇਹ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੈ? 14 ਦਸੰਬਰ ਨੂੰ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਨ ਤੋਂ ਪਹਿਲਾਂ, ਗਾਇਕ ਨੂੰ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਕਮਿਸ਼ਨ ਦੁਆਰਾ ਇੱਕ ਨੋਟਿਸ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ।

ਜਿਸ ‘ਚ ਕਿਹਾ ਗਿਆ ਸੀ ਕਿ ਉਹ ਕੰਸਰਟ ‘ਚ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲਾ ਕੋਈ ਵੀ ਗੀਤ ਨਹੀਂ ਗਾ ਸਕਦਾ ਅਤੇ ਨਾਲ ਹੀ ਬੱਚਿਆਂ ਨੂੰ ਸਟੇਜ ‘ਤੇ ਨਹੀਂ ਲਿਆਇਆ ਜਾ ਸਕਦਾ।

error: Content is protected !!