ਵਿਆਹ ਕਰਵਾ ਕੇ ਪਛਤਾਵਾ… ਪਹਿਲੀ ਪਤਨੀ ਨੂੰ 500 ਕਰੋੜ ਦੇ ਕੇ ਛੁੱਟਿਆ ਤਾਂ ਦੂਜੀ ਨੇ ਵੀ ਮੰਗੇ ਪਹਿਲੀ ਤੋਂ ਜ਼ਿਆਦਾ ਪੈਸੇ
ਵੀਓਪੀ ਬਿਊਰੋ- ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਵਪਾਰੀ ਤੇ IT ਕੰਸਲਟੈਂਸੀ ਸੇਵਾਵਾਂ ਦੇਣ ਵਾਲੇ ਇੱਕ ਸ਼ਖਸ ਨੂੰ ਵਿਆਹ ਕਰਵਾਉਣਾ ਬਹੁਤ ਜ਼ਿਆਦਾ ਭਾਰੀ ਪੈ ਗਿਆ ਹੈ। ਉਕਤ ਸ਼ਖਸ ਨੇ ਦੋ ਵਾਰ ਵਿਆਹ ਕਰਵਾਇਆ ਪਰ ਦੋਵੇਂ ਵਾਰ ਉਸ ਨੂੰ ਭਾਰੀ ਨੁਕਸਾਨ ਹੋਇਆ। ਨਵੰਬਰ 2020 ਵਿੱਚ ਆਪਣੀ ਪਹਿਲੀ ਪਤਨੀ ਨੂੰ ਗੁਜਾਰੇ ਵਜੋਂ 500 ਕਰੋੜ ਰੁਪਏ ਦੇਣ ਤੋਂ ਬਾਅਦ, ਸੁਪਰੀਮ ਕੋਰਟ ਨੇ ਹੁਣ ਉਸਦੀ ਦੂਜੀ ਪਤਨੀ ਨੂੰ 12 ਕਰੋੜ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਉਸ ਦਾ ਦੂਜਾ ਵਿਆਹ ਕੁਝ ਮਹੀਨੇ ਹੀ ਚੱਲਿਆ ਸੀ। ਹਾਲਾਂਕਿ ਦੂਜੀ ਪਤਨੀ ਕਹਿ ਰਹੀ ਸੀ ਕਿ ਉਸ ਨੂੰ ਵੀ ਪਹਿਲੀ ਪਤਨੀ ਤੋਂ ਵਧ ਪੈਸੇ ਦਿੱਤੇ ਜਾਣ।




