ਇਸ ਮਸ਼ਹੂਰ ਯੂਟਿਊਬਰ ਨੇ ਕਰ ਲਈ ਆ+ਤ+ਮ ਹੱ+ਤਿਆ, ਰਹਿੰਦੀ ਸੀ ਦੋਸਤ ਨਾਲ, ਪਹੇਲੀ ਬਣੀ ਮੌ+ਤ

ਜੰਮੂ-ਕਸ਼ਮੀਰ ਦੇ ਪ੍ਰਸਿੱਧ ਆਜ਼ਾਦ ਰੇਡੀਉ ਜੌਕੀ ਸਿਮਰਨ ਸਿੰਘ ਨੇ ਇਥੋਂ ਦੇ ਸੈਕਟਰ 47 ਵਿਚ ਕਿਰਾਏ ਦੇ ਮਕਾਨ ਵਿਚ ਕਥਿਤ ਤੌਰ ’ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ ਇਸ ਫ਼ਲੈਟ ’ਚ ਅਪਣੀ ਦੋਸਤ ਨਾਲ ਰਹੀ ਸੀ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।

ਉਨ੍ਹਾਂ ਦਸਿਆ ਕਿ ਬੁਧਵਾਰ ਰਾਤ ਸਿਮਰਨ ਦੀ ਲਾਸ਼ ਉਸ ਦੇ ਕਮਰੇ ’ਚ ਲਟਕਦੀ ਮਿਲੀ। ਪੁਲਿਸ ਨੇ ਦਸਿਆ ਕਿ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਉਸ ਦੀ ਲਾਸ਼ ਉਸ ਦੇ ਪ੍ਰਵਾਰ ਨੂੰ ਸੌਂਪ ਦਿਤੀ ਗਈ ਹੈ।

ਪੁਲਿਸ ਨੇ ਦਸਿਆ ਕਿ ਸਿਮਰਨ ਦੇ ਇੰਸਟਾਗ੍ਰਾਮ ’ਤੇ ਛੇ ਲੱਖ ਤੋਂ ਵੱਧ ਫ਼ਾਲੋਅਰਜ਼ ਹਨ। ਫ਼ਿਲਹਾਲ ਪੁਲਿਸ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਸਿਮਰਨ ਰੇਡੀਉ ਦੀ ਦੁਨੀਆ ਦਾ ਮਸ਼ਹੂਰ ਨਾਂ ਸੀ।

ਲੋਕ ਉਸ ਦੀ ਆਵਾਜ਼ ਦੇ ਦੀਵਾਨੇ ਸਨ ਅਤੇ ਉਸ ਨੇ ਅਪਣੇ ਪ੍ਰਸ਼ੰਸਕਾਂ ਦੇ ਦਿਲਾਂ ’ਚ ਖਾਸ ਜਗ੍ਹਾ ਬਣਾ ਲਈ ਸੀ। ਉਹ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਐਕਟਿਵ ਰਹਿੰਦੀ ਸੀ।

ਜਿਵੇਂ ਹੀ ਸਿਮਰਨ ਦੀ ਮੌਤ ਦੀ ਖ਼ਬਰ ਮਿਲੀ, ਇੰਸਟਾਗ੍ਰਾਮ ’ਤੇ ਉਸ ਦੀ ਆਖ਼ਰੀ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਸ ਦੀ ਆਖ਼ਰੀ ਪੋਸਟ ਇਕ ਵੀਡੀਉ ਹੈ, ਜਿਸ ਵਿਚ ਉਹ ਪੰਜਾਬੀ ਵਿਚ ਅਪਣੇ ਵਿਚਾਰ ਸਾਂਝੇ ਕਰਦੀ ਨਜ਼ਰ ਆ ਰਹੀ ਹੈ।

error: Content is protected !!